ਰਣਜੀਤ ਸਿੰਘ ਤਰਖਾਣਮਾਜਰਾ ਦਾ ਸਨਮਾਨ ਕਰਦੇ ਹੋਏ ਨਰੇਸ਼ ਵੈਦ ਅਤੇ ਹੋਰ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ, 11 ਜਨਵਰੀ : ਡਾ. ਭੀਮ ਰਾਓ ਅੰਬੇਡਕਰ ਸੋਸ਼ਲ ਸੁਸਾਇਟੀ ਦੀ ਇੱਕ ਮੀਟਿੰਗ ਸੁਖਮੀਤ ਸਿੰਘ ਸੁੱਖੀ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਦੇ ਡਿਪਟੀ ਜਨਰਲ ਸਕੱਤਰ ਨਰੇਸ਼ ਵੈਦ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸੁਸਾਇਟੀ ਦੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਉਪਰੰਤ ਰਣਜੀਤ ਸਿੰਘ ਤਰਖਾਣ ਮਾਜਰਾ ਦੇ ਪੰਜਾਬ ਐਗਰੋ ਦੇ ਡਾਇਰੈਕਟਰ ਬਣਨ ਤੇ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਨਰੇਸ਼ ਵੈਦ ਨੇ ਕਿਹਾ ਕਿ ਰਣਜੀਤ ਸਿੰਘ ਤਰਖਾਣ ਮਾਜਰਾ ਨੇ ਕਾਂਗਰਸ ਪਾਰਟੀ ਲਈ ਲੰਮੇ ਸਮੇਂ ਤੋ ਕੰਮ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਵੱਲੋਂ ਡਾਇਰੈਕਟਰ ਨਿਯੁਕਤ ਕਰਕੇ ਸਨਮਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਸੋਸ਼ਲ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਕਾਰਜ ਸ਼ਲਾਘਾਯੋਗ ਹਨ, ਇਹ ਸੁਸਾਇਟੀ ਲੰਮੇ ਸਮੇਂ ਤੋ ਸਮਾਜਿਕ ਕਾਰਜ ਕਰਦੀ ਆ ਰਹੀ ਹੈ ਅਤੇ ਬਾਬਾ ਸਾਹਿਬ ਦੇ ਜੀਵਨ ਪ੍ਰਤੀ ਸਮਾਜ ਨੂੰ ਜਾਗਰੂਕ ਕਰਦੀ ਆ ਰਹੀ ਹੈ। ਰਣਜੀਤ ਸਿੰਘ ਤਰਖਾਣ ਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਪਾਰਟੀ ਨੂੰ ਸਮਰਪਿਤ ਹੈ, ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਰਵੀ ਸ਼ੰਕਰ ਪ੍ਰਸਾਦਿ, ਸੁਖਜੀਤ ਪੂਨੀਆ, ਗੁਰਚੇਤਨ ਸਿੰਘ, ਵਿਨੋਦ ਵੈਦ, ਕਰਨ ਵੈਦ ਆਦਿ ਵੀ ਹਾਜ਼ਰ ਸਨ।