ਅਸ਼ੋਕ ਵਰਮਾ
ਬਠਿੰਡਾ 15 ਜਨਵਰੀ 2020 - ਸੁਆਮੀ ਪ੍ਰੀਤਮਾ ਨੰਦ ਜੀ ਦੀ 44ਵੀਂ ਸਲਾਨਾ ਬਰਸੀ ਉਹਨਾਂ ਦੇ ਤਪੱ ਸਥਾਨ ਪਿੰਡ ਗਿੱਲ-ਪੱਤੀ ਵਿਖੇ ਮਹੰਤ ਪਿਆਰਾ ਦਾਸ ਜੀ ਅਤੇ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਉਹਨਾਂ ਦੇ ਪੈਰੋਕਾਰਾਂ ਵੱਲੋਂ ਬੜੀ ਸ਼ਰਧਾ ਪੂਰਵਕ ਮਨ੍ਹਾਈ ਗਈ । ਇਸ ਮੌਕੇ ਤੇ ਵੱਖ-ਵੱਖ ਸੰਤਾਂ ਅਤੇ ਮਹਾਂ ਪੁਰਸ਼ਾ ਵੱਲੋਂ ਪਰਵਚਣ ਕੀਤੇ ਗਏ ਅਤੇ ਸਗੰਤਾਂ ਨੂੰ ਗੁਰਬਾਣੀ ਨਾਲ ਜੌੜ੍ਹਿਆ ਗਿਆ।
ਸਮਾਗਮ ਵਿੱਚ ਮਹੰਤ ਸੁਖਦੇਵ ਪ੍ਰਕਾਸ਼ ਜੀ ਪ੍ਰਧਾਨ ਉਦਾਸੀਨ ਸੰਸਥਾਂ ਅਖਾੜਾ ਹਰਿਦੁਆਰ, ਮਹੰਤ ਕੇਸੋ ਰਾਮ ਕੋਟਸ਼ਮੀਰ, ਮਹੰਤ ਸਰਬਣ ਦਾਸ ਫਿਰੋਜਪੁਰ, ਮਹੰਤ ਰਾਜ ਦਾਸ ਜੀ ਧੂੜਕੋਟ , ਮਹੰਤ ਪ੍ਰਤਿਗਿਆ ਨੰਦ ਰਾਮਪੁਰਾ, ਮਹੰਤ ਨਰਿੰਦਰ ਮੁਨੀ ਕੋਟਸ਼ਮੀਰ, ਮਹੰਤ ਗੁਰਬਚਨ ਸਿੰਘ ਕੋਟੜਾ, ਮਹੰਤ ਇਕਬਾਲ ਸਿੰਘ ਦਲੂਵਾਲਾ, ਮਹੰਤ ਗੁਪਾਲ ਦਾਸ ਕੁਲਰੀਆਂ, ਬਾਬਾ ਬੂਟਾ ਕੋਠਾ ਗੁਰੂ, ਮਹੰਤ ਬੀਬਾ ਪਰਮਜੀਤ ਦਾਸ ਬਠਿੰਡਾ, ਮਹੰਤ ਲਾਲ ਦਾਸ ਲੰਗੇਆਣਾ, ਬਾਬਾ ਤੁਰਤ ਦਾਸ ਕੋਟਕਪੁਰਾ, ਮਹੰਤ ਦਰਸ਼ਨ ਦਾਸ ਸਹਿਣਾਂ, ਮਹੰਤ ਸਰਵਣ ਦਾਸ ਜੋਧਪੁਰ, ਮਹੰਤ ਮਹਿੰਦਰ ਸਿੰਘ ਕੋਠਾ ਗੁਰੂ,ਮਹੰਤ ਨਿੱਕੂ ਰਾਮ ਮਲੂਕਾ ਆਦਿ ਸ਼ਾਮਲ ਹੋਏ। ਸੀਨੀਅਰ ਕਾਂਗਰਸੀ ਆਗੂ ਸ: ਟਹਿਲ ਸਿੰਘ ਸਿੰਧੂ ,ਸ: ਹਰਿੰਜਦਰ ਸਿੰਘ ਲਾਡੀ ਅਤੇ ਪਿੰਡ ਦੇ ਸਰਪੰਚ ਸ:ਨਛੱਤਰ ਸਿੰਘ ਨੇ ਆਏ ਹੋਏ ਸੰਤ-ਮਹਾਂ ਪੁਰਸ਼ਾ ਅਤੇ ਸੰਗਤਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਮਹੰਤ ਪਿਆਰਾ ਦਾਸ ਜੀ ਵੱਲੋਂ ਪਿੰਡ ਵਿੱਚ ਚੱਲ ਰਹੇ ਵਿਕਾਸ ਕਰਾਜਾਂ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਉਹਨਾਂ ਕਿਹਾ ਕਿ ਲੋੜ੍ਹ-ਬੰਦ ਵਿਦਿਆਰਥੀਆਂ ਨੂੰ ਸਮੇਂ-ਸਮੇਂ ਸਿਰ ਕਿਤਾਬਾਂ-ਕਾਪੀਆਂ ਆਦਿ ਵੰਡੀਆਂ ਜਾਂਦੀਆਂ ਹਨ ਅਤੇ ਇਸ ਦੇ ਨਾਲ-ਨਾਲ ਲੋੜ-ਬੰਦ ਲੜਕੀਆਂ ਦੀ ਸ਼ਾਦੀ ਵੀ ਡੇਰੇ ਵਿਖੇ ਗੁਰ ਮਰਿਆਦਾਂ ਅਨੁਸਾਰ ਕਰਵਾਈ ਜਾਂਦੀ ਹੈ, ਜੋ ਕਿ ਇੱਕ ਸ਼ਲਾਘਾ ਯੋਗ ਕੰਮ ਹੈ। ਇਸ ਮੌਕੇ ਤੇ ਗੁਰੂ ਕਾ ਅਤੁੱਟ ਲੰਗਰ ਵਰਤਿਆਂ ਗਿਆ ਅਤੇ ਪਹੁੰਚੇ ਹੋਏ ਸੰਤਾਂ ਮਹਾਂ-ਪੁਰਸ਼ਾਂ ਨੂੰ ਸਨਾਮਨਤ ਵੀ ਕੀਤਾ ਗਿਆ।