ਐਸ ਏ ਐਸ ਨਗਰ, 11 ਫਰਵਰੀ 2020: ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਇਕ ਵਿਸ਼ੇਸ਼ ਮੁਹਿੰਮ ਵਿਚ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਜੋ 15 ਦਿਨਾਂ ਲਈ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਲੀਡ ਜ਼ਿਲ•ਾ ਮੈਨੇਜਰ, ਐਸ. ਏ. ਐਸ ਨਗਰ ਸ੍ਰੀ ਹੇਮੇਂਦਰ ਜੈਨ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਸਾਰੇ ਯੋਗ ਲਾਭਪਾਤਰੀਆਂ ਨੂੰ ਬੈਂਕਾਂ ਕੋਲ ਉਪਲਬਧ ਫਾਰਮ ਭਰ ਕੇ ਦੇਣੇ ਹੋਣਗੇ ਅਤੇ ਸਬੰਧਤ ਬੈਂਕਾਂ ਦੁਆਰਾ ਯੋਗ ਕਿਸਾਨਾਂ ਨੂੰਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ। ਉਨ•ਾਂ ਨੇ ਐਸ. ਏ. ਐਸ ਨਗਰ ਦੇ ਕਿਸਾਨਾਂ ਨੂੰ ਇਸ ਵਿਸ਼ੇਸ਼ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਕਿਹਾ।
ਉਨ•ਾਂ •ਦੱਸਿਆ ਕਿ ਜਿਹੜੇ ਕਿਸਾਨਾਂ ਨੇ ਇਹ ਕਾਰਡ ਪਹਿਲਾਂ ਬਣਾਇਆ ਹੈ, ਉਹ ਇਸ ਦੀ ਲਿਮਟ ਵਧਾ ਸਕਦੇ ਹਨ। ਇਸ ਤੋਂ ਇਲਾਵਾ ਬੰਦ ਪਏ ਕਾਰਡ ਨੂੰ ਮੁੜ ਐਕਟੀ ਵੇਟ ਵੀ ਕਰਵਾਇਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਸ਼ੂ ਪਾਲਣ ਅਤੇ ਮੱਛੀ ਪਾਲਣ ਦਾ ਸਹਾਇਕ ਧੰਦਾ ਅਪਣਾਉਣ ਵਾਲੇ ਕਿਸਾਨਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਇਸ ਲਈ ਇਹ ਸਹਾਇਕ ਧੰਦੇ ਅਪਣਾਉਣ ਵਾਲੇ ਕਿਸਾਨ ਵੀ ਕ੍ਰੈਡਿਟ ਕਾਰਡ ਬਣਵਾ ਸਕਦੇ ਹਨ।
ਡੀਡੀਐਮ ਨਾਬਾਰਡ, ਸ੍ਰੀ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਲਾਭਪਾਤਰੀਆਂ ਲਈ, ਕੇਂਦਰ ਸਰਕਾਰ ਨੇ ਇਕ ਪੇਜ ਦਾ ਬਿਨੈਪੱਤਰ ਜਾਰੀ ਕੀਤਾ ਹੈ, ਜੋ ਕਿ ਵੈਬਸਾਈਟਾ www.agricoop.gov.in ਅਤੇ www.pmkisan.gov ਤੇ ਉਪਲਬਧ ਹੈ। ਉਨ•ਾਂ ਕਿਹਾ ਕਿ ਇਹ ਸਹੂਲਤ ਸੁਵਿਧਾ/ ਸੇਵਾ ਕੇਂਦਰਾਂ ਵਿਖੇ ਵੀ ਉਪਲਬਧ ਕਰਵਾਈ ਜਾ ਰਹੀ ਹੈ।