ਗੁਰਨਾਮ ਸਿੱਧੂ
ਫਿਰੋਜ਼ਪੁਰ 12 ਫਰਵਰੀ 2020 : ਐੱਸਬੀਐੱਸ ਕਾਲਜ ਦੇ ਸਕਿਊਰਟੀ ਗਾਰਡ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਦੀ ਪੁਲਿਸ ਨੇ ਇਕ ਬਾਏ ਨੇਮ ਵਿਅਕਤੀ ਸਮੇਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ 325, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਦੇਵ ਰਾਜ ਪੁੱਤਰ ਤਰਲੋਕ ਰਾਜ ਵਾਸੀ ਪਿੰਡ ਬਾਜੀਦਪੁਰ ਨੇ ਦੱਸਿਆ ਕਿ ਉਹ ਐੱਸਬੀਐੱਸ ਕਾਲਜ ਵਿਚ ਸਕਿਊਰਟੀ ਗਾਰਡ ਦੀ ਨੌਕਰੀ ਕਰਦਾ ਹੈ।
ਸੁਖਦੇਵ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜੋ ਉਨ੍ਹਾਂ ਦੀ ਸਕਿਊਰਟੀ ਗਾਰਡ ਦਾ ਠੇਕੇਦਾਰ ਹੈ ਨੇ ਮਿਤੀ 15 ਜਨਵਰੀ 2020 ਨੂੰ ਉਸ ਦੇ ਕੋਲ ਪੋਸਟ ਤੇ ਗਿਆ ਜਿਸ ਦੇ ਨਾਲ 2 ਅਣਪਛਾਤੇ ਆਦਮੀ ਸਨ। ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਹਰਪ੍ਰੀਤ ਸਿੰਘ ਕੋਲ ਬੈਂਤ ਟਾਇਪ ਸੋਟਾ ਸੀ ਤੇ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਨੇ ਉਸ ਨਾਲ ਗਾਲੀ ਗਲੋਚ ਕੀਤਾ ਤੇ ਬੈਂਤ ਨਾਲ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਸੁਖਦੇਵ ਸਿੰਘ ਨੇ ਦੱਸਿਆ ਕਿ ਐਕਸਰੇ ਰਿਪੋਰਟਾਂ ਆਉਣ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਸੁਖਦੇਵ ਰਾਜ ਦੇ ਬਿਆਨਾਂ ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।