ਮੈਡਮ ਪ੍ਰੀਤੀ ਵਿਸ਼ਾਲ ਆਪਣਾ ਜਨਮ ਦਿਨ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਨਾਲ ਮਨਾਉਂਦੇ ਹੋਏ ਨਾਲ ਹਨ, ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ
ਫਤਹਿਗੜ੍ਹ ਸਾਹਿਬ 11 ਫ਼ਰਵਰੀ : ਮੈਡਮ ਪ੍ਰੀਤੀ ਵਿਸ਼ਾਲ ਨੇ ਆਪਣਾ ਜਨਮ ਦਿਨ ਲਕਸ਼ ਸਕੂਲ ਤਲਾਣੀਆਂ ਵਿਖੇ ਵਿਸ਼ੇਸ਼ ਲੋੜਾ ਵਾਲੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕਿਹਾ ਕੇ ਇਨ੍ਹਾਂ ਬੱਚਿਆਂ ਨੂੰ ਪਿਆਰ ਅਤੇ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਬੱਚਿਆਂ ਦਾ ਜੇਕਰ ਸਹੀ ਮਾਰਗ ਦਰਸ਼ਨ ਕੀਤਾ ਜਾਵੇ ਤਾਂ ਇਹ ਆਪਣੀ ਜ਼ਿੰਦਗੀ ਬੜੇ ਹੀ ਚੰਗੇ ਢੰਗ ਨਾਲ ਗੁਜ਼ਾਰ ਸਕਦੇ ਹਨ ! ਉਹਨਾਂ ਅੱਗੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਲਕਸ਼ ਸਕੂਲ ਤਲਾਣੀਆਂ ਵੱਲੋਂ ਕੀਤੀ ਜਾ ਰਹੇ ਉਪਰਾਲੇ ਸ਼ਲਾਘਾ ਯੋਗ ਹਨ। ਇਸ ਮੌਕੇ ਸਕੂਲ ਸਟਾਫ਼ ਪ੍ਰੀਤੀ ਵਿਸ਼ਾ , ਮੈਡਮ ਮੁਕਤਾ ,ਰਾਜ ਰਾਣੀ, ਹਰਭਜਨ ਜੱਲੋਵਾਲ ਅਤੇ ਬੱਚੇ ਹਾਜ਼ਰ ਸਨ !