← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ ,14 ਫਰਵਰੀ 2020 - ਪੰਜਾਬ ਸਰਕਾਰ ਵੱਲੋਂ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਦੇ ਦਫਤਰ ਪਬਲਿਕ/ਬੇਰੁਜ਼ਗਾਰ ਪ੍ਰਾਰਥੀਆਂ ਦੀ ਔਕੜਾਂ ਨੂੰ ਮੁੱਖ ਰਖਦੇ ਹੋਏ 17 ਫਰਵਰੀ ਤੋਂ ਸਵੇਰੇ 09.00 ਵਜੇ ਤੋਂ ਸ਼ਾਮ 5.00 ਵਜੇ (ਸੋਮਵਾਰ ਤੋਂ ਸੁਕਰਵਾਰ) ਅਤੇ ਸ਼ਨਿਚਰਵਾਰ ਨੂੰ ਸਵੇਰੇ 10.00 ਵਜੇ ਤੋਂ 2.00 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਰਵਿੰਦਰਪਾਲ ਸਿੰਘ ਜਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਦੱਸਿਆ ਕਿ ਪਹਿਲਾਂ ਇਸ ਦਫਤਰ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਸੀ।ਉਨਾਂ ਪ੍ਰਾਰਥੀਆਂ ਨੂੰ ਬੇਨਤੀ ਕੀਤੀ ਕਿ ਆਪਣੇ ਦਫਤਰੀ ਕੰਮ ਨੂੰ ਕਰਵਾਉਣ ਸਬੰਧੀ ਉਪਰੋਕਤ ਦਿੱਤੇ ਹੋਏ ਸਮੇ ਅਨੁਸਾਰ ਦਫਤਰ ਵਿੱਚ ਪਹੁੱਚ ਕਰਨ।
Total Responses : 267