ਐੱਸ. ਡੀ. ਐੱਮ. ਅਮਲੋਹ ਆਨੰਦ ਸ਼ਰਮਾ ਅਤੇ ਐਸ. ਡੀ. ਐੱਮ. ਫਤਿਹਗੜ੍ਹ ਸਾਹਿਬ ਸੰਜੀਵ ਕੁਮਾਰ ਬੱਸਾ ਦੇ ਚਲਾਨ ਕਰਦੇ ਹੋਏ।
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ, 17 ਫਰਵਰੀ : ਸੰਗਰੂਰ ਸਕੂਲ ਵੈਨ ਹਾਦਸੇ ਤੋਂ ਬਾਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਦੀ ਅਗਵਾਈ ਵਿਚ ਅੱਜ ਫਤਿਹਗੜ੍ਹ ਸਾਹਿਬ ਅਤੇ ਅਮਲੋਹ ਦੇ ਐੱਸ. ਡੀ. ਐੱਮਜ ਨੇ 59 ਬੱਸਾ ਦਾ ਚਲਾਨ ਕੀਤੇ ਅਤੇ 5 ਬੱਸਾ ਬੰਦ ਕੀਤੀਆਂ।
ਐੱਸ. ਡੀ. ਐੱਮ ਅਮਲੋਹ ਆਨੰਦ ਸ਼ਰਮਾ, ਡੀ. ਐਸ. ਪੀ. ਅਮਲੋਹ ਸੁਖਵਿੰਦਰ ਸਿੰਘ, ਤਹਿਸੀਲਦਾਰ ਅਮਲੋਹ ਪ੍ਰਵੀਨ ਕੁਮਾਰ, ਐਸ. ਡੀ. ਐੱਮ. ਫਤਿਹਗੜ੍ਹ ਸਾਹਿਬ ਸੰਜੀਵ ਕੁਮਾਰ, ਗੁਰਜਿੰਦਰ ਸਿੰਘ ਤਹਿਸਲੀਦਾਰ ਫਤਿਹਗੜ੍ਹ ਸਾਹਿਬ ਅਤੇ ਹਰਭਜਨ ਸਿੰਘ ਜਿਲਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂਂਂ ਚਿਤਾਵਨੀ ਦਿੱਤੀ ਕਿ ਸਕੂਲ ਬੱਸਾ ਸੇਫ਼਼਼ ਵਾਹਨ ਸਕੂਲ ਪਾਲਿਸੀ ਅਤੇ ਕਾਨੂੰਨ ਅਨੁਸਾਰ ਸ਼ਰਤਾਂ ਪੁਰੀਆਂ ਕਰਕੇ ਹੀ ਚਲਾਈਆਂ ਜਾਣ। ਉਨ੍ਹਾ ਕਿਹਾ ਕਿ ਜੋ ਸਕੂਲ ਬੱਸਾ ਨੂੰ ਬਿਨਾ ਸ਼ਰਤਾਂ ਤੋਂ ਸਕੂਲ ਦੇ ਬੱਚਿਆ ਲਈ ਲਗਾਉਣਗੇ ਉਸ ਸਕੂਲ ਮੈਨੇਜਮੈਂਟ ਵੀ ਇਸ ਲਈ ਜ਼ਿੰਮੇਵਾਰ ਹੋਵੇਗੀ। ਉਨ੍ਹਾ ਕਿਹਾ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ 2013 ਦੇ ਹੁਕਮਾਂ ਅਨੁਸਾਰ ਸੇਫ ਵਾਹਨ ਸਕੂਲ ਪਾਲਿਸੀ ਮੁਤਾਬਿਕ ਬੱਸਾਂ ਦਾ ਰੰਗ ਰੂਲ ਮੁਤਾਬਿਕ ਗੋਲਡਨ ਪੀਲਾ ਹੋਵੇ, ਸਾਈਨ ਕਾਲੇ ਰੰਗ ਦੇ ਹੋਣ। ਬੱਸ ਅੰਦਰ ਐਮਰਜੈਂਸੀ ਦਰਵਾਜ਼ਾ ਖੁੱਲਣ ਅਤੇ ਬੰਦ ਹੋਣ ਦੀ ਹਾਲਤ ਵਿੱਚ ਹੋਵੇ, ਜਿਸ ਨੂੰ ਬੱਚੇ ਅਸਾਨੀ ਨਾਲ ਖੋਲ੍ਹ ਸਕਣ। ਪੈਰ ਰੱਖਣ ਵਾਲੇ ਸਟੈਪ ਜ਼ਿਆਦਾ ਤੋ ਜ਼ਿਆਦਾ 220 ਐਮਐਮ ਤੱਕ ਹੋਣ। ਵਿਦਿਆਰਥੀਆਂ ਦਾ ਸਮਾਨ ਰੱਖਣ ਲਈ ਸਟੋਰੇਜ ਰੈਕ ਵੱਖਰੇ ਤੌਰ ਤੇ ਬਣੇ ਹੋਣ। ਸੀ. ਸੀ. ਟੀ. ਵੀ. ਕੈਮਰਾ ਲੱਗੇ ਹੋਣ, ਮੁੱਢਲੀ ਸਹਾਇਤਾ ਲਈ ਫ਼ਸਟ ਏਡ ਕਿੱਟ ਹੋਵੇ। ਡਰਾਈਵਰ ਅਤੇ ਹੈਲਪਰ ਦੋਵੇਂ ਸੇਫ ਸਕੂਲ ਵਾਹਨ ਪਾਲਿਸੀ ਤੋ ਜਾਣੂ ਹੋਣ, ਸਕੂਲ ਬੱਸ ਚਲਾਉਣ ਵਾਲਾ ਅਤੇ ਉਸਦੇ ਨਾਲ ਵਾਲਾ ਕਲੀਨਰ ਪੜ੍ਹਿਆ ਲਿਖਿਆ ਹੋਵੇ, ਇਸ ਤੋ ਇਲਾਵਾ ਸਕੂਲ ਪੱਧਰ ਤੇ ਟਰਾਂਸਪੋਰਟ ਵਹੀਕਲ ਪ੍ਰਬੰਧਕ ਕਮੇਟੀ ਗਠਿਤ ਕੀਤੀ ਹੋਵੇ।