← ਪਿਛੇ ਪਰਤੋ
ਨਿਰਵੈਰ ਸਿੰਘ ਸਿੰਧੀ
- ਹਰਿਦੁਆਰ ਤੋ ਗੰਗਾਜਲ ਲੈ ਕੇ ਮਮਦੋਟ ਪਹੁੰਚੇ ਕਾਵੜ੍ਹੀਆ ਦਾ ਭਰਵਾਂ ਸਵਾਗਤ ਮਮਦੋਟ, 22 ਫਰਵਰੀ 2020 - ਮਹਾਂ-ਸ਼ਿਵਰਾਤਰੀ ਦਾ ਪਵਿੱਤਰ ਉਤਸਵ ਮਮਦੋਟ ਵਿਖੇ ਸ਼ਿਵ ਭਗਤਾਂ ਵੱਲੋ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਹਰਿਦੁਆਰ ਤੋਂ ਪੈਦਲ ਗੰਗਾਜਲ ਲੈ ਕੇ ਮਮਦੋਟ ਪਹੁੰਚੇ ਕਾਵੜ੍ਹੀਆਂ ਦਾ ਜਗ੍ਹਾਂ ਜਗ੍ਹਾਂ ਤੇ ਭਰਵਾਂ ਸੁਆਗਤ ਕੀਤਾ ਗਿਆ। ਇਨ੍ਹਾਂ ਦੇ ਸਵਾਗਤ ਵਿਚ ਨਵ ਦੁਰਗਾ ਮੰਦਿਰ ਵਿਚੋ ਸ਼ੋਭਾ ਯਾਤਰਾ ਦੇ ਰੂਪ ਵਿਚ ਸੁੰਦਰ-ਸੁੰਦਰ ਝਾਕੀਆਂ ਸਮੇਤ ਬੈਂਡ ਵਾਜਿਆ ਨਾਲ ਸ਼ਿਵ ਸ਼ੰਕਰ ਦੇ ਜੈਕਾਰੇ ਲਗਾਉਦੇ ਨੱਚਦੇ ਟੱਪਦੇ ਭਗਤ ਵੱਡੀ ਗਿਣਤੀ ਵਿਚ ਪੁਲਿਸ ਸਟੇਸ਼ਨ ਮਮਦੋਟ ਦੇ ਸਾਹਮਣੇ ਪਹੁੰਚੇ। ਇਸ ਮੌਕੇ ਤੇ ਪੁਲਿਸ ਥਾਣਾ ਮਮਦੋਟ ਵੱਲੋ ਸੁਖਪਾਲ ਸਿੰਘ ਐਸ.ਆਈ., ਜੋਗਿੰਦਰ ਕੌਰ ਐਸ.ਆਈ. , ਕਰਨੈਲ ਸਿੰਘ ਅਤੇ ਸਮੂਹ ਸਟਾਫ ਨੇ ਕਾਵੜ੍ਹੀਆਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਨਗਰ ਨਿਵਾਸੀਆਂ ਵੱਲੋ ਜਗ੍ਹਾਂ ਜਗ੍ਹਾਂ ਤੇ ਸ਼ੋਭਾ ਦੇ ਸਵਾਗਤ ਵਿਚ ਤਰ੍ਹਾਂ ਤਰ੍ਹਾਂ ਦੇ ਪਕਵਾਨਾ ਦੇ ਲੰਗਰ ਲਗਾਏ ਗਏ। ਇਸ ਸ਼ੋਭਾ ਯਾਤਰਾਂ ਵਿਚ ਵੱਡੀ ਗਿਣਤੀ ਵਿਚ ਸ਼ਿਵ ਭਗਤ ਔਰਤਾਂ ਅਤੇ ਬੱਚੇ ਸ਼ਾਮਿਲ ਸਨ। ਇਹ ਸ਼ੋਭਾ ਯਾਤਰਾਂ ਦੌਰਾਨ ਨਵ ਦੁਰਗਾ ਭਜਨ ਮੰਡਲੀ ਦੇ ਭਗਤਾਂ ਵੱਲੋ ਸ਼ਿਵ ਸ਼ੰਕਰ ਦੇ ਸੁੰਦਰ ਸੁੰਦਰ ਭਜਨ ਬੋਲ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਇਹ ਸ਼ੋਭਾ ਯਾਤਰਾਂ ਵੱਖ-ਵੱਖ ਬਜਾਰਾਂ ਵਿਚੋ ਹੁੰਦੀ ਹੋਈ ਮਮਦੋਟ ਦੇ ਮੰਦਿਰਾ ਵਿਚ ਪਹੁੰਚੀ ਅਤੇ ਕਾਵੜ੍ਹੀਆਂ ਨੇ ਹਰਿਦੁਆਰ ਤੋ ਲਿਆਦਾ ਹੋਇਆ ਗੰਗਾਜਲ ਵੱਖ-ਵੱਖ ਮੰਦਿਰਾਂ ਵਿਚ ਸ਼ਿਵ ਲਿੰਗ ਤੇ ਚੜ੍ਹਾਇਆ।
Total Responses : 936