ਗੁਰਨਾਮ ਸਿੱਧੂ
ਫਿਰੋਜ਼ਪੁਰ 21 ਮਾਰਚ 2020 : ਸਿਵਲ ਸਰਜਨ ਫਿਰੋਜ਼ਪੁਰ ਅਤੇ ਐੱਸਐੱਮਓ ਫਿਰੋਜ਼ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮਿਊਨਿਟੀ ਹੈੱਲਥ ਅਫਸਰ ਵਲੂਰ ਮੈਡਮ ਸੁਰਿੰਦਰ ਕੌਰ ਨੇ ਪਿੰਡ ਵਲੂਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨੋਵਲ ਕੋਰੋਨਾ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ, ਸਗੋਂ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੁਰਿੰਦਰ ਕੌਰ ਨੇ ਕੋਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਾਇਰਸ ਪੀੜ੍ਹਤ ਵਿਕਤੀ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ। ਪੀੜਤ ਨੂੰ ਜੁਕਾਮ, ਖਾਂਸੀ, ਗਲ੍ਹਾ ਖਰਾਬ, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।
ਪੀੜ੍ਹਤ ਵਿਕਅਤੀ ਦੇ ਛਿੱਕ ਆਉਣ ਨਾਲ, ਥੁੱਕਣ ਵੇਲੇ ਜੇਕਰ ਇਸ ਦੇ ਛਿੱਟੇ ਦੂਜੇ ਵਿਅਕਤੀ ਉੱਪਰ ਪੈ ਜਾਣ ਤਾਂ ਉਸ ਵਿਅਕਤੀ ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਮੈਡਮ ਸੁਰਿੰਦਰ ਕੌਰ ਨੇ ਇਸ ਤੋਂ ਬਚਾਅ ਲਈ ਓਪਾਅ ਦੱਸੇ ਕਿ ਖਾਂਸੀ ਅਤੇ ਨਿੱਛ ਆਉਣ ਤੇ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕ ਲਓ ਤਾਂ ਜੋ ਵਿਸ਼ਾਣੂ ਹਵਾ ਵਿਚ ਨਾ ਫੈਲਣ, ਆਪਣੇ ਹੱਥਾਂ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਜੇਕਰ ਤੁਹਾਨੂੰ ਬੁਖਾਰ ਹੈ ਜਾਂ ਖੰਘ ਅਤੇ ਨਿੱਛਾ ਆਉਂਦੀਆਂ ਹਨ ਤਾਂ ਜਨਤਕ ਥਾਵਾਂ ਤੋਂ ਦੂਰ ਰਹੋ, ਵੱਧ ਤੋਂ ਵੱਧ ਪਾਣੀ ਪੀਓ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਸਾਵਧਾਨੀਆਂ ਵਰਤੋ ਅਤੇ ਫਲੂ ਵਾਲੇ ਵਿਅਕਤੀ ਦੇ ਸੰਪਰਕ ਵਿਚ ਨਾ ਆਓ ਅਤੇ ਉਸ ਤੋਂ ਦੂਰੀ ਰੱਖੋਂ, ਸੇਨੈਟਾਈਜ਼ਰ ਦੀ ਵਰਤੋਂ ਕਰੋ, ਕਿਸੇ ਵੀ ਵਿਅਕਤੀ ਨੂੰ ਗਲੇ ਨਾ ਮਿਲੋ ਅਤੇ ਨਾ ਹੀ ਹੱਥ ਮਿਲਾਓ। ਖਾਂਸੀ ਵੇਲੇ ਜਾਂ ਛਿੱਕਣ ਆਉਣ ਵਲੇ ਰੁਮਾਲ ਦੀ ਵਰਤੋਂ ਕੀਤੀ ਜਾਵੇ। ਜ਼ਿਆਦਾ ਭੀੜ੍ਹ ਵਾਲੀ ਜਗ੍ਹਾਂ ਤੋਂ ਬਚੋ। ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਲੱਛਣਾਂ ਨਾਲ ਪੀੜ੍ਹਤ ਹੈ ਤਾਂ ਉਹ ਤੁਰੰਤ ਹੈੱਲਥ ਵੈਲਨੈਂੱਸ ਵਲੂਰ ਵਿਖੇ ਸੰਪਰਕ ਕਰਨ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਏਐੱਨਐੱਮ, ਸਤਨਾਮ ਸਿੰਘ ਮੇਲ ਵਰਕਰ ਅਤੇ ਆਸ਼ਾ ਵਰਕਰ ਮੌਜ਼ੂਦ ਸਨ।