ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ : ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ,ਦੇਸ਼ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ ਇਹ ਸ਼ਬਦ ਅੱਜ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਹੇ ! ਉਹਨਾਂ ਅੱਗੇ ਕਿਹਾ ਕਿ ਹਵਾ ਦੀ ਗੁਣਵੱਤਾ ਦਾ ਇੰਡੈਕਸ ਪਿਛਲੇ ਦਿਨਾਂ ਸਿਰਫ 0-50 ਤੋਂ ਵੀ ਘੱਟ ਦਰਜ ਕੀਤਾ ਗਿਆ। 0-50 ਏਅਰ ਕੁਆਲਟੀ ਇੰਡੈਕਸ ਦੀ ਪਹਿਲੀ ਸ਼੍ਰੇਣੀ ਹੁੰਦੀ ਹੈ ਜੋ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਜਦੋਂ ਕਿ 400 ਤੋਂ ਵੱਧ ਏਅਰ ਕੁਆਲਟੀ ਇੰਡੈਕਸ ਨੂੰ ਬਹੁਤ ਮਾੜਾ ਮੰਨਿਆ ਜਾਂਦਾ ਹੈ। ਹਾਲਾਂਕਿ, ਅੱਜ ਕੱਲ੍ਹ ਏਅਰ ਕੁਆਲਟੀ ਇੰਡੈਕਸ ਚੰਗੀ ਸਥਿਤੀ ਵਿੱਚ ਹੈ। ਉਨ੍ਹਾਂ ਕਿਹਾ ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਆਇਆ ਸੁਧਾਰ ਇਹ ਸਪਸ਼ਟ ਕਰਦੇ ਹਨ ਕਿ ਵਾਤਾਵਰਨ ਪ੍ਰਦੂਸ਼ਣ ਲਈ ਮਨੁੱਖ ਹੀ ਮੁੱਖ ਜੁੰਮੇਵਾਰ ਹੈ ਅਤੇ ਮਾਨਵਤਾ ਉਸੇ ਕੁਦਰਤ ਨੂੰ ਤੇਜ਼ੀ ਨਾਲ ਤਬਾਹ ਕਰ ਰਹੀ ਹੈ, ਜਿਸ ਤੇ ਸਾਰੀ ਕਾਇਨਾਤ ਦੀ ਖੁਸ਼ਹਾਲੀ ਅਤੇ ਵਜੂਦ ਟਿਕਿਆ ਹੈ। ਹਰਮਨਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਸਭ ਤੋਂ ਵੱਧ ਬੱਚਿਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਖ਼ਤਰਨਾਕ ਹੈ ,ਪਰ ਹੁਣ ਹਵਾ ਦਾ ਸ਼ੁੱਧ ਹੋਣਾ ਪਸ਼ੂ , ਪੰਛੀ ਅਤੇ ਮਨੁੱਖੀ ਸਿਹਤ ਲਈ ਬਹੁਤ ਲਾਹੇਵੰਦ ਹੈ ।
ਸਾਫ਼ ਹੋਏ ਆਸਮਾਨ ਦਾ ਇੱਕ ਮਨਮੋਹਕ ਦ੍ਰਿਸ਼
ਸਾਫ਼ ਹੋਏ ਅਸਮਾਨ ਤੇ ਚਹਿਕਦੇ ਹੋਏ ਪੰਛੀ