ਦੀਦਾਰ ਗੁਰਨਾ
ਅਮਲੋਹ 4 ਅਪ੍ਰੈਲ : ਕਰੋਨਾ ਵਾਇਰਸ (ਸੀ.ਓ.ਵੀ.ਡੀ.– 19) ਦੇ ਫੈਲਣ ਕਾਰਨ ਪੰਜਾਬ ਵਿੱਚ 21 ਦਿਨਾਂ ਦੀ ਤਾਲਾਬੰਦੀ ਤੇ ਕਰਫ਼ਿਊ ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਵਿਖੇ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਿਖਲਾਈ ਪ੍ਰਕਿਰਿਆ ਨੂੰ ਨਹੀਂ ਰੋਕ ਸਕਿਆ। ਯੂਨੀਵਰਸਿਟੀ ਸਾਰੇ ਕੋਰਸਾਂ ਲਈ ਆਨ ਲਾਇਨ ਲਰਨਿੰਗ ਨੂੰ ਸਫਲਤਾਪੂਰਵਕ ਚੱਲਾਉਣ ਦੇ ਯੋਗ ਹੋ ਗਈ ਹੈ।
ਮਾਨਯੋਗ ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਸਾਡੀ ਮੁੱਢਲੀ ਤਰਜੀਹ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਪੜ੍ਹਾਈ ਅਤੇ ਵਿਕਾਸ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਦੀ ਟੀਮ ਸਾਰੇ ਡਿਜੀਟਲ ਪਲੇਟਫ਼ਾਰਮ ਅਤੇ ਸਰੋਤਾਂ ਜਿਵੇਂ ਕਿ ਈ. ਪੀ. ਜੀ. ਪਾਠਸ਼ਾਲਾ, ਸਵੈਅਮ, ਨੈਸ਼ਨਲ ਡਿਜ਼ੀਟਲ ਲਾਇਬਰੇਰੀ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹਨਾਂ ਸਰੋਤਾਂ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਅਸਾਈਮੈਂਟ ਅਤੇ ਟੈੱਸਟ ਦੇਣ ਦੇ ਨਾਲ ਨਾਲ ਮਹੱਤਵਪੂਰਨ ਪੁਸਤਕਾਂ ਦੇ ਪੀ.ਡੀ.ਐਫ ਅਤੇ ਲੈਕਚਰ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਾਰੀਆਂ ਘਟਨਾਵਾਂ ਤੇ ਨਜ਼ਰ ਰੱਖਾਂਗੇ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਸਨਮਾਨ ਕਰਦੇ ਹੋਏ ਹਾਲਾਤਾਂ ਅਨੁਸਾਰ ਉਨ੍ਹਾਂ ਨੂੰ ਲਾਗੂ ਕਰਾਂਗੇ।
ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਦੁਆਰਾ ਤਕਨੀਕੀ ਅਗਵਾਈ ਦੀ ਸੰਪੂਰਨ ਪਹੁੰਚ ਅਪਣਾਉਣ ਨਾਲ ਆਈ ਚੁਣੌਤੀ ਨੂੰ ਦੂਰ ਕਰਨ ਵਿੱਚ ਸਹਾਇਤਾ ਮਿਲੀ ਅਤੇ ਕਲਾਸਾਂ ਵੀ ਬਿਨਾਂ ਕਿਸੇ ਰੁਕਾਵਟ ਦੇ ਚਲ ਰਹੀਆਂ ਹਨ।
ਮਾਨਯੋਗ ਡਾ. ਜੋਰਾ ਸਿੰਘ ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਹਵਾਲਾ ਦਿੰਦਿਆ ਕਿਹਾ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਨੇ ਲੋਕਾਂ ਨੂੰ ਸਿਖਲਾਈ ਦੇਣ, ਸਮਗਰੀ ਤਿਆਰ ਕਰਨ ਤੇ ਸਿਖਲਾਈ ਤਕਨਾਲੋਜੀ ਦੀ ਪਹੁੰਚ ਵਿੱਚ ਵੱਡੇ ਯਤਨ ਕੀਤੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਹਰ ਰੋਜ਼ ਦੇਸ਼ ਭਗਤ ਯੂਨੀਵਰਸਿਟੀ ਦੇ ਵੱਖ ਵੱਖ ਸਕੂਲ ਸਕੂਲ ਆਫ਼ ਇੰਜੀਨੀਅਰਿੰਗ, ਸਕੂਲ ਆਫ਼ ਲਾਅ, ਸਕੂਲ ਆਫ਼ ਫਾਰਮੇਸੀ, ਸਕੂਲ ਆਫ਼ ਡੈਂਟਲ ਅਤੇ ਸਕੂਲ ਆਫ਼ ਐਜੂਕੇਸ਼ਨ ਆਦਿ ਵਿਖੇ 500 ਤੋਂ ਵੱਧ ਵਰਚੂਅਲ ਕਲਾਸਾਂ ਲੱਗ ਰਹੀਆਂ ਹਨ।
ਵਾਇਸ ਚਾਂਸਲਰ ਪ੍ਰੋ. ਡਾ. ਸ਼ਾਲਿਨੀ ਗੁਪਤਾ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਫੈਕਲਟੀ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੋਂ ਹੀ ਈ. ਕੋਨਟੈਂਟ ਤਿਆਰ ਕਰਕੇ ਸਾਂਝਾਂ ਕੀਤਾ ਹੈ। ਫ਼ੈਕਲਟੀ ਡਿਪੈਵਲਪਮੈਂਟ ਪ੍ਰੋਗਰਾਮ ਦੇ ਅਧੀਨ ਸਾਡੇ ਵਿਭਾਗਾਂ ਦੀ ਫ਼ੈਕਲਟੀ ਨੂੰ ਪਹਿਲਾਂ ਤੋਂ ਹੀ ਸਿਖਲਾਈ ਅਧੀਨ ਆਧੁਨਿਕ ਤਕਨੀਕਾਂ ਵੀਡੀਓ ਕਾਨਫਰਾਸਿੰਗ, ਪਾਵਰ ਪੁਆਇੰਟ ਸਲਾਈਡਾਂ ਅਤੇ ਕਾਹੂਤ ਵੈਬੀਆਰ ਜਿਵੇਂ ਐਪਲੀਕੇਸ਼ਨਜ਼, ਜ਼ੂਮ ਅਤੇ ਵਸਟਅਪ ਅਤੇ ਹੋਰ ਵਰਚੁਅਲ ਕਲਾਸ-ਰੂਮ ਯੰਤਰਾਂ ਆਦਿ ਦੀ ਟਰੇਨਿੰਗ ਦਿੱਤੀ ਗਈ ਹੈ।
ਪ੍ਰੋ. ਜੇ. ਐਸ. ਭਾਟੀਆ (ਡਾਇਰੈਕਟਰ) ਦੱਸਿਆ ਹੈ ਕਿ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਤਜ਼ਰਬਾ ਸਿਰਫ਼ ਤੇ ਸਿਰਫ਼ ਵਰਚੁਅਲ ਕਲਾਸਰੂਮ ਵਿੱਚ ਹੀ ਸੰਭਵ ਹੈ।