ਐੱਸ.ਐੱਸ.ਪੀ. ਸਵਪਨ ਸ਼ਰਮਾ
ਦੀਦਾਰ ਗੁਰਨਾ/ਜਸਪਾਲ ਨਿੱਝਰ
ਰੂਪਨਗਰ, 4 ਅਪ੍ਰੈਲ 2020 : ਕੌਵਿਡ 19 ਦੇ ਭਾਰੀ ਸੰਕਟ ਨਾਲ ਨਜਿੱਠਣ ਲਈ ਰੋਪੜ ਪੁਲਿਸ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਲਾਉਣ ਲਈ ਉਨ੍ਹਾਂ ਦੇ ਪਰਿਵਾਰ ਵੀ ਮੈਦਾਨ ਵਿਚ ਨਿੱਤਰ ਪਏ ਹਨ। ਇਹ ਪਰਿਵਾਰ ਨਾ ਕੇਵਲ ਵਿੱਤੀ ਇਮਦਾਦ ਦੇ ਰਹੇ ਹਨ ਸਗੋਂ ਘਰ ਵਿਚ ਤਿਆਰ ਕੀਤੇ ਮਾਸਕ ਅਤੇ ਰਾਸ਼ਨ ਦੇ ਪੈਕਟ ਵੀ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ।
ਰੋਪੜ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਅੱਜ ਇੱਥੇ ਦੱਸਿਆ ਕਿ ਪਿਛਲੇ 7 ਦਿਨਾਂ ਵਿਚ 33,000 ਸੁੱਕੇ ਰਾਸ਼ਨ ਦੇ ਪੈਕਟਾਂ ਤੋਂ ਇਲਾਵਾ ਪੁਲਿਸ ਕਰਮੀਆਂ ਦੇ ਪਰਿਵਾਰਾਂ ਵੱਲੋਂ ਆਪਣੇ ਘਰਾਂ ਅਤੇ ਕਮਿਊਨਿਟੀ ਸੈਂਟਰ ਵਿਚ 800 ਮਾਸਕ ਤਿਆਰ ਕੀਤੇ ਗਏ ।
ਐੱਸ.ਐੱਸ.ਪੀ ਨੇ ਲੋਕਾਂ ਲਈ ਉਦਾਹਰਨ ਬਣ ਕੇ ਉੱਭਰੇ ਇਨ੍ਹਾਂ ਪੁਲਿਸ ਪਰਿਵਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਨਾ ਕੇਵਲ ਝੁੱਗੀਆਂ ਵਾਲੇ ਗ਼ਰੀਬ ਤੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਸਗੋਂ ਮੋਬਾਈਲ ਪੈਟਰੋਲਿੰਗ ਰਾਹੀਂ ਹਰੇਕ ਨਾਕਾ ਪੁਆਇੰਟ ਘਰ ਵਿਚ ਬਣਾਏ ਮਾਸਕ ਵੀ ਵੰਡੇ ।
ਉਨ੍ਹਾਂ ਅੱਗੇ ਦੱਸਿਆ ਨਾ ਸਿਰਫ਼ ਹਰੇਕ ਪਰਿਵਾਰ ਨੇ ਮਦਦ ਲਈ 500 ਰੁਪਏ ਦਾ ਯੋਗਦਾਨ ਪਾਇਆ ਹੈ ਅਤੇ ਇਹ ਆਪਣੇ ਲੋਕਾਂ ਦੀ ਮਦਦ ਲਈ ਡਟੇ ਹੋਏ ਹਨ।
ਤਾਲਾਬੰਦੀ ਤੋਂ ਬਾਅਦ ਦਿਨ ਵਿਚ 14-16 ਦਿਨ ਡਿਊਟੀ `ਤੇ ਲੱਗੇ ਪੁਲਿਸ ਕਰਮਚਾਰੀਆਂ ਦੇ ਨਾਲ, ਉਨ੍ਹਾਂ ਦੇ ਪਰਿਵਾਰ ਪੂਰਾ ਸਮਰਥਨ ਦੇ ਰਹੇ ਹਨ। ਪੁਲਿਸ ਕੁਆਰਟਰਾਂ ਵਿਚ ਰਹਿੰਦੇ 100 ਪਰਿਵਾਰਾਂ ਵਿਚੋਂ, ਤਕਰੀਬਨ 30 ਪਰਿਵਾਰ ਸਹਾਇਤਾ ਲਈ ਅੱਗੇ ਆਏ ਹਨ। ਘਰਾਂ ਵਿਚ ਉਨ੍ਹਾਂ ਦੀਆਂ ਸਿਲਾਈ ਮਸ਼ੀਨਾਂ `ਤੇ ਮਾਸਕ ਬਣਾਉਣਾ, ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਆਪਣਾ ਕੰਮ ਕਰ ਰਹੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਪਤਨੀ, ਬੱਚੇ ਅਤੇ ਇੱਥੋਂ ਤਕ ਕਿ ਮਾਪੇ ਉਤਸ਼ਾਹ ਨਾਲ ਗੈਰ ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਦੁਆਰਾ ਦਾਨ ਕੀਤੇ ਰਾਸ਼ਨ ਵਿਚੋਂ ਪੈਕਟ ਬਣਾ ਕੇ ਪੁਲਿਸ ਵਾਲਿਆਂ `ਤੇ ਭਾਰ ਘੱਟ ਕਰਨ ਲਈ ਉਤਸ਼ਾਹ ਨਾਲ ਸਰਗਰਮ ਹਨ।
"ਇਹ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਮੁਸ਼ਕਲ ਸਮੇਂ ਵਿੱਚ ਸਹਾਇਤਾ ਕਰੀਏ" , ਇਹ ਕਹਿਣਾ ਹੈ ਏ.ਐੱਸ.ਆਈ. ਜਗਤਾਰ ਸਿੰਘ ਦੀ ਪਤਨੀ 48 ਸਾਲਾ ਸੁਖਵਿੰਦਰ ਕੌਰ ਦਾ। "ਉਹ ਕਹਿੰਦੇ ਹਨ ਕਿ ਅਸੀਂ ਇਸ ਔਖੇ ਸਮੇਂ ਵਿੱਚ ਆਪਣੇ ਬੰਦਿਆਂ ਨੂੰ ਸੁਰੱਖਿਅਤ ਰੱਖਣ ਲਈ ਮਾਸਕ ਬਣਾਉਣ ਤੋਂ ਬਿਹਤਰ ਕੁਝ ਵੀ ਨਹੀਂ ਸੋਚ ਸਕਦੇ। ਏ.ਐੱਸ.ਆਈ ਚੰਦਰਮੋਹਨ ਦੀ 16 ਸਾਲਾ ਬੇਟੀ ਸ਼ਰੂਤੀ ਆਪਣੀ ਵੱਡੀ (21) ਅਤੇ ਛੋਟੀ (9) ਸਾਲ ਦੀਆਂ ਭੈਣਾਂ ਦੀ ਮਦਦ ਨਾਲ ਆਪਣਾ ਜ਼ਿਆਦਾਤਰ ਸਮਾਂ ਮਾਸਕ ਬਣਾਉਣ ਵਿਚ ਲਗਾ ਰਹੀ ਹੈ।
ਏ.ਐੱਸ.ਆਈ. ਵਿਨੋਦ ਕੁਮਾਰ ਦੀ ਪਤਨੀ ਪ੍ਰਵੀਨ ਕੌਰ ਨੇ ਵੀ ਆਪਣੇ ਤਿੰਨ ਬੱਚਿਆ ਨਾਲ ਰਾਸ਼ਨ ਪੈਕਟ ਬਣਾਉਣ ਵਿਚ ਮਦਦ ਕੀਤੀ।
ਏ.ਐੱਸ.ਆਈ. ਜਗੀਰ ਸਿੰਘ ਦੀ ਬੇਟੀ ਲਵਪ੍ਰੀਤ ਕੌਰ ਕਹਿਣਾ ਹੈ ਕਿ, ਮੈਨੂੰ ਖ਼ੁਸ਼ੀ ਹੈ ਕਿ ਅਸੀਂ ਇਸ ਸਮੇਂ ਆਪਣਾ ਥੋੜ੍ਹਾ ਜਿਹਾ ਯੋਗਦਾਨ ਪਾ ਕੇ ਪੁਲਿਸ ਮੁਲਾਜ਼ਮਾਂ ਦੇ ਮੋਢਿਆਂ ਤੋ ਕੁਝ ਭਾਰ ਹਲਕਾ ਕੀਤਾ ਹੈ।
ਰਾਸ਼ਣ ਦੇ ਪੈਕਟ ਤਿਆਰ ਕਰਦੇ ਹੋਏ ਪੁਲਿਸ ਕਰਮਚਾਰੀਆਂ ਦੇ ਪਰਿਵਾਰ