ਡੀ.ਐੱਸ.ਪੀ ਦਲਵੀਰ ਸਿੰਘ ਗਰੇਵਾਲ
ਦੀਦਾਰ ਗੁਰਨਾ/ਜਸਪਾਲ ਨਿੱਝਰ
ਪਾਤੜਾਂ , 5 ਅਪ੍ਰੈਲ 2020: ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਾਉਣ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੋਇਆ ਹੈ ਪਰ ਫਿਰ ਵੀ ਕੁੱਝ ਲੋਕ ਕਰਫ਼ਿਊ ਦੀ ਉਲੰਘਣਾ ਕਰਦੇ ਨਜ਼ਰ ਆਏ ਤਾਂ ਪੰਜਾਬ ਪੁਲਿਸ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਜਿਸ ਦੀ ਅਲੋਚਨਾ ਵੀ ਕਈ ਪਾਸਿਆਂ ਤੋਂ ਸ਼ੁਰੂ ਹੋ ਗਈ।
ਪਰ ਪੰਜਾਬ ਪੁਲਿਸ ਵਿੱਚ ਕਈ ਅਫ਼ਸਰ ਅਜਿਹੇ ਵੀ ਹਨ ਜੋ ਦੂਰਅੰਦੇਸ਼ੀ ਸੋਚ ਨਾਲ਼ ਆਪਣੀ ਡਿਊਟੀ ਕਰਨ ਨੂੰ ਤਰਜੀਹ ਦਿੰਦੇ ਹਨ। ਅਜਿਹੇ ਹੀ ਇੱਕ ਪੁਲਿਸ ਅਫ਼ਸਰ ਨਾਲ਼ ਬਾਬੂਸ਼ਾਹੀ ਨੇ ਫ਼ੋਨ ਤੇ ਗੱਲਬਾਤ ਕੀਤੀ। ਉਹ ਹਨ ਦਲਵੀਰ ਸਿੰਘ ਗਰੇਵਾਲ ਜੋ ਸਬ ਡਵੀਜ਼ਨ ਪਾਤੜਾਂ ਵਿਖੇ ਬਤੌਰ ਡੀ ,ਐਸ ,ਪੀ ਸੇਵਾ ਨਿਭਾ ਰਹੇ ਹਨ ! ਡੀ.ਐੱਸ.ਪੀ ਗਰੇਵਾਲ ਨੇ ਦੱਸਿਆ ਕਿ ਸਾਡੀ ਟੀਮ ਨਾਲ ਲੋੜਵੰਦ ਲੋਕ ਤੱਕ ਸੁੱਕਾ ਰਾਸ਼ਨ ਅਤੇ ਲੰਗਰ ਪਹੁੰਚਾਉਣ ਦਾ ਕੰਮ ਵੱਡੇ ਪੱਧਰ ਤੇ ਕਰ ਰਹੇ ਹਨ ! ਉਹਨਾਂ ਲੋਕਾਂ ਨੂੰ ਅਪੀਲ਼ ਕੀਤੀ ਕਿ ਲੋਕ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਇਨ ਬਿਨ ਪਾਲਣਾ ਯਕੀਨੀ ਬਨਾਉਣ ਤੇ ਘਰਾਂ ਵਿੱਚ ਰਹਿ ਕੇ ਹੀ ਇਸ ਬਿਮਾਰੀ ਨੂੰ ਠੱਲ੍ਹਣ ਵਿੱਚ ਸਰਕਾਰ ਨੂੰ ਸਹਿਯੋਗ ਦੇਣ। ਸਾਰਾ ਪੁਲਿਸ ਪ੍ਰਸ਼ਾਸਨ ਐਸ ,ਐਸ ,ਪੀ ਸ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਔਖੀ ਘੜੀ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਦਿਨ ਰਾਤ ਇਕ ਕਰ ਕੇ ਕੰਮ ਰਿਹਾ ਹੈ ਤੇ ਇਲਾਕੇ ਵਿੱਚ ਲੋਕਾਂ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਪਾਤੜਾਂ ਪੁਲਿਸ ਦੇ ਮੁਲਾਜਮ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਪ੍ਰਦਾਨ ਕਰਦੇ ਹੋਏ