ਥਾਣਾ ਮੂਲੇਪੁਰ ਦੇ ਮੁਖੀ ਇੰਸ: ਜਾਨਪਾਲ ਸਿੰਘ ਅਤੇ ਸਮੂਹ ਸਟਾਫ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 18 ਮਈ : ਥਾਣਾ ਮੂਲੇਪੁਰ ਦੀ ਪੁਲਸ ਵੱਲੋ ਥਾਣਾ ਮੁਖੀ ਇੰਸ: ਜਾਨਪਾਲ ਸਿੰਘ ਹੰਝਰਾ ਦੀ ਅਗਵਾਈ ਹੇਠ ਕਰੋਨਾ ਵਾਇਰਸ ਦੀ ਬੀਮਾਰੀ ਫੈਲਣ ਤੋ ਰੋਕਣ ਲਈ ਅਣਥੱਕ ਡਿਊਟੀ ਨਿਭਾਉਣ ਬਦਲੇ ਸਮੂਹ ਕਾਂਗਰਸੀ ਆਗੂਆਂ ਨੇ ਸਮੂਹ ਸਟਾਫ ਦਾ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨ ਕੀਤਾ। ਇਸ ਮੌਕੇੇ ਸਮੂਹ ਕਾਂਗਰਸੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਸਟਾਫ ਦੇ ਮੈਂਬਰਾਂ ਨੇ ਇਸ ਕਰੋਨਾਂ ਵਾਇਰਸ ਦੀ ਬੀਮਾਰੀ ਮੌਕੇੇ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਦਿਨ ਰਾਤ ਡਿਊਟੀ ਕਰਕੇ ਮਾਨਵਤਾ ਦੀ ਸੇਵਾ ਕੀਤੀ ਹੈ। ਇੰਸ :ਜਾਨਪਾਲ ਸਿੰਘ ਹੰਝਰਾ ਨੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇੇ ਹੌਰਨਾਂ ਤੋ ਇਲਾਵਾ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ ਭੂਪਿੰਦਰ ਸਿੰਘ ਬਧੌਛੀ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਲੂ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਬਲਾਕ ਸੰਮਤੀ ਮੈਬਰ ਅਮਨਦੀਪ ਸਿੰਘ ਬੀਟਾ,ਸੁਖਵਿੰਦਰ ਸਿੰਘ ਰਿਉਨਾਂ,ਸੁਰਜੀਤ ਸਿੰਘ ਰਿਉਨਾਂ, ਹਰਵਿੰਦਰ ਸਿੰਘ ਲਟੌਰ,ਸਰਪੰਚ ਅਵਤਾਰ ਸਿੰਘ ਹੱਲੋਤਾਲੀ,ਸਰਪੰਚ ਕੁਲਵਿੰਦਰ ਸਿੰਘ ਬਾਗੜੀਆਂ,ਜਗਰੂਪ ਸਿੰਘ ਰਿਉਨਾ ਅਤੇ ਸਬ ਇੰਸ : ਗੁਰਬਚਨ ਸਿੰਘ, ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਮੁਲਾਜਮ ਜਤਿੰਦਰ ਸਿੰਘ,ਮੁਲਾਜਮ ਕੁਲਦੀਪ ਸਿੰਘ ਆਦਿ ਹਾਜ਼ਰ ਸਨ।