ਹਰਿੰਦਰ ਨਿੱਕਾ
ਬਰਨਾਲਾ 25 ਮਈ 2020 - ਜਿਲ੍ਹੇ ਦੇ ਵੱਖ ਵੱਖ ਥਾਣਿਆਂ ਦੇ ਐਸਐਚਉ ਦੇ ਤੌਰ ਤੇ ਪੰਜ ਵਰ੍ਹਿਆਂ ਤੱਕ ਸਫਲਤਾ ਪੂਰਵਕ ਸੇਵਾਵਾਂ ਨਿਭਾਉਣ ਵਾਲੇ ਪਰਮਜੀਤ ਸਿੰਘ ਸੰਧੂ ਹੁਣ ਪੰਜਾਬ ਬਿਊਰੋ ਆਫ ਇਨਵੇਸਟੀਗੇਸ਼ਨ ਦੇ ਡੀਐਸਪੀ ਦੇ ਤੌਰ ਤੇ ਮੰਗਲਵਾਰ ਨੂੰ ਅਹੁਦਾ ਸੰਭਾਲਣਗੇ। ਸ੍ਰੀ ਸੰਧੂ ਦਾ ਤਬਾਦਲਾ ਡੀਐਸਪੀ ਮੋਗਾ ਤੋਂ ਡੀਐਸਪੀ ਪੀਬੀਆਈ ਬਰਨਾਲਾ ਦਾ ਹੋਇਆ ਹੈ।
ਵਰਨਣਯੋਗ ਹੈ ਕਿ ਪਰਮਜੀਤ ਸਿੰਘ ਸੰਧੂ ਬਰਨਾਲਾ ਸਿਟੀ, ਬਰਨਾਲਾ ਸਦਰ, ਧਨੌਲਾ, ਸ਼ਹਿਣਾ , ਭਦੌੜ ਤੇ ਸ਼ੇਰਪੁਰ ਆਦਿ ਥਾਣਿਆਂ ਦੇ ਮੁੱਖ ਅਫਸਰ ਦੇ ਤੌਰ ਤੇ ਆਪਣੀ ਕਾਰਜ਼ਕੁਸ਼ਲਤਾ ਨਾਲ ਅਮਿੱਟ ਛਾਪ ਛੱਡ ਚੁੱਕੇ ਹਨ। ਡੀਐਸਪੀ ਸੰਧੂ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਬਰਨਾਲਾ ਵਿਖੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲਣਗੇ।
ਜਿਕਰਯੋਗ ਹੈ ਕਿ ਸਰਦਾਰ ਸੰਧੂ ਨੂੰ ਡੀਐਸਪੀ ਪੀਬੀਆਈ ਤੇ ਐਨਡੀਪੀਐਸ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਧੂ ਨੂੰ ਜਿਲ੍ਹੇ ਦੇ ਸਪੈਸ਼ਲ ਕਰਾਈਮ ਨੂੰ ਵੀ ਕੰਟਰੋਲ ਕਰਨ ਦੀ ਵਾਧੂ ਜਿੰਮੇਵਾਰੀ ਸੌਂਪੀ ਗਈ ਹੈ। ਉੱਧਰ ਡੀਐਸਪੀ ਬਰਨਾਲਾ ਰਾਜੇਸ਼ ਛਿੱਬਰ ਨੂੰ ਡੀਐਸਪੀ ਸਬ ਡਿਵੀਜਨ ਨਾਭਾ ਤਾਇਨਾਤ ਕੀਤਾ ਗਿਆ ਹੈ।
- ਰਾਜੇਸ਼ ਛਿੱਬਰ ਬਣੇ ਨਾਭਾ ਸਬ ਡਿਵੀਜਨ ਦੇ ਡੀ.ਐਸ.ਪੀ