ਵੈਬੀਨਾਰਾਂ ਦੌਰਾਨ ਪੈਨਲ ਮੈਂਬਰ ਅਤੇ ਯੂਨੀਵਰਸਿਟੀ ਪ੍ਰਬੰਧਕ
ਫਤਹਿਗੜ੍ਹ ਸਾਹਿਬ 25 ਮਈ ; ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ, ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਅਤੇ ਫਿਜ਼ੀਓਥੈਰੇਪੀ ਵਿਭਾਗ ਦੁਆਰਾ, ਕ੍ਰਮਵਾਰ, “ਕੋਵਿਡ-19ਤੋਂ ਬਾਅਦ: ਭਾਰਤੀ ਅਰਥਚਾਰੇ ਲਈ ਚੁਣੌਤੀਆਂ ਅਤੇ ਅਵਸਰ” ਅਤੇ “ਕੋਰੋਨਾ ਨਾਲ ਕਿਵੇਂ ਜੀਉਣਾ ਹੈ ?”, ਜਿਹੇ ਦੋ ਭਖਦੇ ਮਸਲਿਆਂ 'ਤੇ ਵੈਬੀਨਾਰਾਂ ਦਾ ਸਫਲ ਆਯੋਜਨ ਕੀਤਾ ਗਿਆ। ਦੋਵੇਂ ਹੀ ਗਤੀਵਿਧੀਆਂ ਫੇਸਬੁੱਕ ਅਤੇ ਯੂ-ਟਿਊਬ ਤੇ ਵੀ ਪ੍ਰਸਾਰਿਤਕੀਤੀਆਂ ਗਈਆਂ ਅਤੇ ਇਸ ਮੌਕੇ ਤਜ਼ਰਬੇਕਾਰ ਵਿਦਵਾਨਾਂ ਅਤੇ ਡਾਕਟਰਾਂ ਨੂੰ ਸੁਣਨ ਲਈ ਦੁਨੀਆ ਭਰ ਵਿੱਚੋਂ 1500 ਦੇ ਲੱਗਭੱਗ ਵਿਦਿਆਰਥੀਆਂ, ਸਕਾਲਰਾਂ ਅਤੇ ਹੋਰ ਭਾਗੀਦਾਰਾਂ ਨੇ ਲਾਈਵ ਸ਼ਮੂਲੀਅਤ ਕੀਤੀ। ਉਨ੍ਹਾਂ ਦੁਆਰਾ ਸਬੰਧਤ ਵੈਬੀਨਾਰਾਂ ਦੇ ਪੈਨਲਿਸਟਾਂ ਨੂੰ ਅਨੇਕਾਂ ਰੌਚਕ ਸਵਾਲ ਪੁੱਛੇ ਗਏ ਅਤੇ ਇੱਥੋਂ ਤੱਕ ਉਨ੍ਹਾਂ ਨੇ ਮੌਜੂਦਾ ਬਿਪਤਾ ਦਾ ਸਾਹਮਣਾ ਕਰਨ ਲਈ ਰਣਨੀਤੀਆਂ ਘੜਨ ਦੇ ਨਾਲ-ਨਾਲ ਭਵਿੱਖ ਦੇ ਖਤਰੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇਨ੍ਹਾਂ ਵੈਬੀਨਾਰਾਂ ਦੇ ਸੀਕੁਅੇਲ ਉਲੀਕਣ ਦਾ ਸੁਝਾਅ ਵੀ ਦਿੱਤਾ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਬੰਧਤ ਸਰਕਾਰੀ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਅਤੇ ਸਕਾਰਾਤਮਕ ਰਵੱਈਆ ਅਪਣਾਉਣ ਨਾਲ ਕੋਵਿਡ-19 ਦੇ ਖ਼ਤਰੇ ਨਾਲ ਲੜਨ ਲਈ ਸਾਡੀ ਸਮੂਹਕ ਤਾਕਤ ਵਧੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਮਾਗਮਾਂ ਤੋਂ ਗ੍ਰਹਿਣ ਕਰਨ ਦਾ ਸੁਨੇਹਾ ਇਹ ਹੈ ਕਿ ਸਾਨੂੰ ਉਚਿੱਤ ਦੂਰੀ ਅਤੇ ਨਿੱਜੀ ਸਫਾਈ ਜਿਹੀਆਂ ਸਾਵਧਾਨੀਆਂ ਵਰਤਦੇ ਹੋਏ ਢੁਕਵੀਂ ਸੁਰੱਖਿਆ ਦੇ ਨਾਲ ਹੌਲੀ-ਹੌਲੀ ਨਿਵੇਕਲੀ ਕਿਸਮ ਦੇ ਆਮ ਜਨ ਜੀਵਨ ਵੱਲ ਪਰਤਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਕਰੋਨਾ ਵਾਇਰਸ ਵਰਗੀ ਸਰਬ ਵਿਆਪੀ ਮਹਾਂਮਾਰੀ ਦੇ ਬਾਅਦ ਆਰਥਿਕ ਵਿਕਾਸ ਲਈ ਟਿਕਾਊ ਹੱਲ ਲੱਭਣੇ ਚਾਹੀਦੇ ਹਨ। ਉਨ੍ਹਾਂ ਨੇ ਵੈਬੀਨਾਰਾਂ ਦੇ ਸਫਲ ਆਯੋਜਨ ਲਈ ਤਕਨੀਕੀ ਟੀਮ ਦੇ ਮੈਂਬਰਾਂ ਡਾ. ਸ਼ਰੂਤੀ ਅਗਰਵਾਲ ਅਤੇ ਸ੍ਰੀ ਰਾਜਵੀਰ ਧੰਜਲ ਦੀ ਸ਼ਲਾਘਾ ਕੀਤੀ।
ਭਾਰਤੀ ਅਰਥ ਵਿਵਸਥਾ ਸਬੰਧੀ ਵੈਬੀਨਾਰ ਵਿਚ ਤਿੰਨ ਪ੍ਰਮੁੱਖ ਬੁਲਾਰੇ ਪੇਸ਼ ਹੋਏ ਅਤੇ ਸੈਸ਼ਨ ਦਾ ਸੰਚਾਲਨ ਡਾ.ਰੂਬੀਨਾ ਬਾਜਵਾ ਨੇ ਕੀਤਾ। ਡਾ. ਆਰ.ਕੇ. ਸ਼ਰਮਾ, ਡੀਨ ਰਿਸਰਚ ਅਤੇ ਵਿਭਾਗ ਦੇ ਮੁਖੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸਾਰੇ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਈ ਅਤੇ ਵਿਸ਼ੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਡਾ. ਐੱਚ. ਐੱਲ ਵਰਮਾ, ਉਪ-ਕੁਲਪਤੀ, ਜਗਨਨਾਥ ਯੂਨੀਵਰਸਿਟੀ, ਬਹਾਦਰਗੜ੍ਹ,ਹਰਿਆਣਾ, ਨੇ ਆਰਥਿਕਤਾ ਦੇ ਵਿਕਾਸ ਸਬੰਧੀ ਭਾਰਤ ਦੀਆਂ ਸ਼ਕਤੀਆਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਸਾਡਾ ਦੇਸ਼ ਇਨ੍ਹਾਂ ਨੂੰ ਉਜਾਗਰ ਕਰ ਸਕਦਾ ਹੈ ਤਾਂ ਜੋ ਭਵਿੱਖ ਵਿੱਚ ਕੁਝ ਗਲਤ ਨਾ ਵਾਪਰੇ ਅਤੇ ਜ਼ੋਰ ਦੇ ਕੇ ਕਿਹਾ ਕਿ ਆਰਥਿਕ ਵਿਕਾਸ ਲਈ ਸੰਗਠਿਤ ਅਤੇ ਅਸੰਗਠਿਤ ਖੇਤਰਾਂ ਨੂੰ ਇੱਕਜੁੱਟ ਹੋਕੇ ਕੰਮ ਕਰਨਾ ਚਾਹੀਦਾ ਹੈ। ਡਾ. ਏ.ਐੱਸ. ਚਾਵਲਾ, ਉਪ-ਕੁਲਪਤੀ, ਰਿਮਟ ਯੂਨੀਵਰਸਿਟੀ, ਮੰਡੀਗੋਬਿੰਦਗੜ, ਨੇ ਪੇਂਡੂ ਭਾਰਤ 'ਤੇ ਚਾਨਣਾ ਪਾਇਆ ਅਤੇ ਇੱਕ ਚਿੰਤਾਜਨਕ ਅੰਕੜਾ ਪੇਸ਼ ਕੀਤਾ ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਭਾਰਤ ਨੇੜ ਭਵਿੱਖ ਵਿੱਚ ਨਕਾਰਾਤਮਕ ਵਾਧੇ ਦਾ ਸਾਹਮਣਾ ਕਰ ਸਕਦਾ ਹੈ ਪਰ ਖੇਤੀਬਾੜੀ ਸਬੰਧੀ ਸੱਮਸਿਆਵਾਂ ਦੇ ਢੁਕਵੇਂ ਹੱਲ ਅਤੇ ਸਮਾਜਿਕ ਪਾੜੇ ਨੂੰ ਘਟਾਉਣ ਵਰਗੀਆਂ ਗਤੀਵਿਧੀਆਂ ਉੱਜਲ ਭਵਿੱਖ ਸਿਰਜਣ ਵਿੱਚ ਸਹਾਈ ਹੋ ਸਕਦੀਆਂ ਹਨ। ਵਿਚਾਰ-ਵਟਾਂਦਰੇਦਾ ਸੰਚਾਲਨ ਡਾ. ਸੰਜੀਵ ਕੁਮਾਰ ਸ਼ਰਮਾ, ਪ੍ਰੋਫੈਸਰ, ਯੂ.ਆਈ.ਏ.ਐੱਮ.ਐੱਸ., ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਨੇ ਕੀਤਾ। ਉਨ੍ਹਾਂ ਨੇ ਆਰਥਿਕਤਾ ਦੀਆਂ ਮੌਜੂਦਾ ਚੁਣੌਤੀਆਂ ਬਾਰੇ ਜਾਣਨ ਉੱਤੇਧਿਆਨ ਕੇਂਦਰਿਤ ਕੀਤਾ ਅਤੇ ਵੈਬੀਨਾਰ ਦੌਰਾਨ ਵਿਚਾਰ-ਵਟਾਂਦਰੇ ਦਾ ਵਧੀਆ ਤਾਲਮੇਲ ਬਿਠਾਇਆ। ਅੰਤਵਿੱਚ ਡਾ. ਲਲਿਤ ਸਿੰਗਲਾ, ਪ੍ਰਬੰਧਕੀ ਸਕੱਤਰ, ਨੇ ਧੰਨਵਾਦ ਮਤਾ ਪੇਸ਼ ਕੀਤਾ।
ਡਾ.ਸੁਪ੍ਰੀਤ ਬਿੰਦਰਾ ਦੁਆਰਾ ਸੰਚਾਲਿਤ ਇਕ ਹੋਰ ਵੈਬੀਨਾਰ, "ਕੋਰੋਨਾ ਦੇ ਨਾਲ ਕਿਵੇਂ ਰਹਿਣਾਹੈ" ਜਿਹੇ ਮਹਤੱਵਪੂਰਨ ਅਤੇ ਢੁਕਵੇਂ ਵਿਸ਼ੇ ਉੱਪਰ ਅਧਾਰਿਤ ਸੀ, ਖ਼ਾਸਕਰ ਜਦੋਂ ਸਰਕਾਰ ਨੇ ਅਪੀਲ ਕੀਤੀ ਹੈ ਕਿ ਸਾਨੂੰ ਵਾਇਰਸ ਨਾਲ ਜੀਉਣ ਦੇ ਢੰਗ ਸਿੱਖਦੇ ਹੋਏ ਕੋਵਿਡ-19 ਦੀ ਰੋਕਥਾਮ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵਿਹਾਰਕ ਜੀਵਨ ਦਾ ਹਿੱਸਾ ਬਣਾਉਣਾ ਪਏਗਾ। ਡਾ. ਵਰਿੰਦਰ ਗਰਗ, ਓ.ਐੱਸ.ਡੀ., ਪ੍ਰਧਾਨ, ਪੀ.ਜੀ.ਆਈ.ਐਮ .ਈ.ਆਰ,ਚੰਡੀਗੜ੍ਹ ਨੇ “ਕੋਵਿਡ-19: ਗਲੋਬਲ ਬਨਾਮ ਭਾਰਤੀ ਸਥਿਤੀ” ਵਿਸ਼ੇ ਤਹਿਤ ਦੱਸਿਆ ਕਿ ਹੋਰ ਦੇਸ਼ਾਂ ਦੀਤੁਲਨਾ ਵਿੱਚ ਇਹ ਰੋਗ ਭਾਰਤ ਵਿੱਚ ਇੰਨਾ ਗੰਭੀਰ ਨਹੀਂ ਅਤੇ ਬਹੁਤ ਸਾਰੇ ਲੋਕ ਠੀਕ ਹੋ ਗਏ ਹਨ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੇ ਸਾਨੂੰ ਇੱਕ ਸੁਘੜ ਰਾਸ਼ਟਰ ਵਜੋਂ ਉਭਾਰਿਆ ਹੈ ਅਤੇ ਸਾਨੂੰ ਇਸਸਬੰਧੀ ਘਬਰਾਉਣ ਦੀ ਲੋੜ ਨਹੀਂ। ਡਾ. ਸੰਜੇ ਭਡਾਡਾ, ਪ੍ਰੋਫੈਸਰ, ਐਂਡੋਕਰੀਨੋਲੋਜੀ, ਨੇ“ਕੋਵਿਡ-19 ਸਬੰਧੀ ਮਿੱਥਾਂ ਅਤੇ ਕਲੀਨਿਕਲ ਤੱਥ” ਤੇ ਗੱਲ ਕਰਦਿਆਂ ਸਰੋਤਿਆਂ ਨੂੰ ਕੋਵਿਡ ਦੇ ਲੱਛਣਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਅਤੇ ਕੋਵਿਡ ਨਾਲ ਸਬੰਧਤ ਜੋਖਮ ਵਾਲੇ ਮਰੀਜ਼ ਦੇ ਨਾਲ-ਨਾਲ ਅਲਕੋਹਲ,ਭੋਜਨ, ਰੋਗਾਣੂ-ਮੁਕਤੀ, ਮਾਸਕ ਦੀ ਵਰਤੋਂ, ਸਵੈ-ਉਪਚਾਰ, ਨਾਲ ਸਬੰਧਤ ਮਿੱਥਾਂ ਨੂੰ ਨਕਾਰਿਆ। ਉਨ੍ਹਾਂ ਨੇ ਇਮਿਊਨੋ-ਬੂਸਟਰਾਂ, ਕਸਰਤ ਅਤੇ ਬਿਮਾਰੀ ਦਾ ਜਲਦ ਸ਼ਿਕਾਰ ਹੋਣ ਵਾਲੇ ਕਮਜ਼ੋਰ ਲੋਕਾਂ ਸਬੰਧੀ ਵੀਚਰਚਾ ਕੀਤੀ।