ਈਦ ਮੌਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਚੇਅਰਮੈਨ ਭੁਪਿੰਦਰ ਬਧੌਛੀ ਤੇ ਪੰਚਾਇਤ ਮੈਂਬਰ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 26 ਮਈ : ਪਿੰਡ ਬਧੌਛੀ ਕਲਾਂ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਓਹਾਰ ਮਨਾਇਆ ਗਿਆ ਤੇ ਇਸ ਮੌਕੇ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ ਤੇ ਪੰਚਾਇਤ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈ ਅਤੇ ਫ਼ਲ ਤੇ ਹੋਰ ਵਸਤਾਂ ਵੰਡੀਆਂ ਗਈਆਂ
ਇਸ ਮੌਕੇ ਸ. ਬਧੌਛੀ ਨੇ ਕਿਹਾ ਕਿ ਕੋਈ ਵੀ ਧਰਮ ਇਨਸਾਨਾਂ ਨੂੰ ਕਿਸੇ ਵੀ ਆਧਾਰ ਉਤੇ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਇਸ ਲਈ ਸਾਨੂੰ ਸਾਰੇ ਤਿਓਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਸਮਾਜ ਹੋਰ ਮਜ਼ਬੂਤ ਦੇ ਸੋਹਣਾ ਬਣ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਨੁੱਖਾਂ ਵੱਲੋਂ ਮਨੁੱਖਾਂ ਨੂੰ ਕੀਤੀ ਜਾਣ ਵਾਲੀ ਨਫ਼ਰਤ ਦਾ ਸਿ਼ਕਾਰ ਨਾ ਹੋਣਾ ਪਵੇ। ਉਨ੍ਹਾਂਕਿਹਾ ਕਿ ਸਾਨੂੰ ਜਿੱਥੋਂ ਵੀ ਕਿਤੋਂ ਚੰਗੀ ਸੇਧ ਮਿਲੇ, ਉਹ ਲੈ ਕੇ ਆਪਣਾ ਜੀਵਨ ਮਨੁੱਖਤਾ ਦੀ ਸੇਵਾ ਦੇ ਲੇਖੇ ਲਾਉਣਾ ਚਾਹੀਦਾ ਹੈ।
ਇਸ ਮੌਕੇ ਮਨਜੀਤ ਸਿੰਘ,ਪਰਵਿੰਦਰ ਸਿੰਘ,ਗੁਰਿੰਦਰ ਸਿੰਘ,ਪਰਮਜੀਤ ਸਿੰਘ,ਗੋਲਦਾ ਸਾਰੇ ਪੰਚ,ਸਨਦੀਪ ਸਿੰਘ ਸੋਨੀ,ਮਾਸਟਰ ਗੁਲਾਮ ਹੂਸ਼ੈਨ,ਬਲਵਿੰਦਰ ਦੀਨ,ਮਨਜੂਰ ਅਲੀ, ਤੁਫੈਲ ਮੁਹੰਮਦ ਤੇ ਸਮੂਹ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ।