ਬਰਾਮਦ ਹੋਈ ਨਜਾਇਜ਼ ਸ਼ਰਾਬ ਤੇ ਲਾਹਣ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਥਾਣਾ ਅਫਸਰ ਇੰਸਪੈਕਟਰ ਜਾਨਪਾਲ ਸਿੰਘ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 30 ਮਈ : ਜਿ਼ਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਐਸ.ਪੀ. (ਜਾਂਚ) ਸ. ਹਰਪਾਲ ਸਿੰਘ ਤੇ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੂਲੇਪੁਰ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਜਾਨਪਾਲ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ, ਜੋ ਕੇ ਬਸਤੀ ਪਿੰਡ ਜਾਗੋ ਚਨਾਰਥਲ ਵਿਖੇ ਮੌਜੂਦ ਸੀ ਤੇ ਮੁਖਬਰੀ ਦੇ ਆਧਾਰ ’ਤੇ ਮੁਕੱਦਮਾ ਨੰ: 53 ਮਿਤੀ 29.05.2020 ਨੂੰ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਥਾਣਾ ਮੂਲੇਪੁਰ ਦਰਜ ਕਰ ਕੇ ਕਥਿਤ ਦੋਸ਼ੀ ਯਾਦਵਿੰਦਰ ਸਿੰਘ ਵਾਸੀ ਪਿੰਡ ਪਨੋਦੀਆਂ ਤਹਿਸੀਲ ਤੇ ਜਿ਼ਲ੍ਹਾ ਪਟਿਆਲਾ ਦੀ ਮੋਟਰ ਵਾਲੇ ਕੋਠੇ, ਜੋ ਕਿ ਦਿੱਤੂਪੁਰ ਫਕੀਰਾਂ ਵਿਖੇ ਸਥਿਤ ਹੈ, ਵਿਖੇ ਰੇਡ ਕੀਤੀ ਤਾਂ ਕੋਠੇ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 400 ਲੀਟਰ ਲਾਹਣ ਤੇ 18 ਲੀਟਰ ਨਜਾਇਜ ਸ਼ਰਾਬ ਬਰਾਮਦ ਹੋਈ।
ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ. ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲਿਸ ਨੇ ਲਾਹਣ ਤੇ ਨਜਾਇਜ਼ ਸ਼ਰਾਬ ਕਬਜੇ ਵਿੱਚ ਲੈ ਕੇ ਕਥਿਤ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ ਤੇ ਤਫਤੀਸ਼ ਜਾਰੀ ਹੈ।