ਜਾਣਕਾਰੀ ਦਿੰਦੇ ਹੋਏ ਦਮਦਮੀ ਟਕਸਾਲ ਦੇ ਬੁਲਾਰੇ ਗੁਰਦੀਪ ਸਿੰਘ ਨੌਲੱਖਾ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 2 ਜੂਨ : ਕੋਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਤੀਜੇ ਘੱਲੂਘਾਰੇ ਵਜੋਂ ਮਨਾਇਆ ਜਾਂਦਾ ਦਿਵਸ ,ਜੋ ਕਿ 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਕਾਂ ਤੋਪਾਂ ਨਾਲ ਹਮਲਾ ਕਰਨ ਅਤੇ ਹਮਲੇ ਦੌਰਾਨ ਸ਼ਹੀਦ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਮੂਹ ਸਿੰਘਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹਰੇਕ ਸਾਲ ਦਮਦਮੀ ਟਕਸਾਲ ਦੇ ਹੈਡ ਕੁਆਟਰ ਮਹਿਤਾ ਚੌਂਕ (ਅੰਮ੍ਰਿਤਸਰ) ਵਿਖੇ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ ! ਇਸ ਵਾਰ ਕੋਰੋਨਾ ਸੰਕਟ ਦੇ ਚਲਦਿਆਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਸੰਗਤਾਂ ਵੱਲੋਂ ਆਪਣੇ ਘਰਾਂ ਵਿੱਚ ਹੀ ਇਹ ਦਿਹਾੜਾ ਮਨਾਇਆ ਜਾਵੇ ਅਤੇ ਨਾਮ ਜਪਿਆ ਜਾਵੇ ! ਇਹ ਜਾਣਕਾਰੀ ਫਤਹਿਗੜ੍ਹ ਸਾਹਿਬ ਤੋਂ ਦਮਦਮੀ ਟਕਸਾਲ ਬੁਲਾਰੇ ਗਿਆਨੀ ਗੁਰਦੀਪ ਸਿੰਘ ਨੌਲੱਖਾ ਨੇ ਦਿੱਤੀ !
ਗੁਰਦੀਪ ਨੌਲੱਖਾ ਅੱਗੇ ਕਿਹਾ ਕਿ ਘੱਲੂਘਾਰਾ ਮਨਾਉਣ ਮਹਿਤਾ ਚੌਂਕ ਜਾਣ ਲਈ ਬਹੁਤ ਸੰਗਤਾਂ ਦੇ ਫੋਨ ਤੇ ਸੁਨੇਹੇ ਆ ਰਹੇ ਹਨ ਪਰ ਇਸ ਵਾਰ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਕੋਈ ਵੀ ਬੱਸ ਜਾਂ ਹੋਰ ਸਾਧਨ ਹੈਡ ਕੁਆਟਰ ਮਹਿਤਾ ਚੌਂਕ (ਅੰਮ੍ਰਿਤਸਰ) ਵਿਖੇ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਸੰਗਤ ਜਾਵੇਗੀ ! ਇਸ ਮੌਕੇ ਉਹਨਾਂ ਨਾਲ ਸਿਮਰਨ ਟਿਵਾਣਾ , ਅਰਸ਼ਦੀਪ ਸਿੰਘ , ਇਸ਼ਰ ਸਿੰਘ ,ਜਸਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ !