ਫਿਰੋਜ਼ਪੁਰ 25 ਜੂਨ 2020 : ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਤਰਿੱਡਾ ਵਿਖੇ ਇਕ 26 ਸਾਲਾ ਵਿਆਹੁਤਾ ਪ੍ਰਵੀਨ ਰਾਣੀ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ। ਮੁੱਢਲੀ ਜਾਣਕਾਰੀ ਵਿਚ ਜਿਸ ਦੀ ਮੌਤ ਦਾ ਕਾਰਨ ਫਾਹਾ ਲੈ ਕੇ ਦੱਸਿਆ ਜਾ ਰਿਹਾ ਸੀ, ਪਰ ਮ੍ਰਿਤਕ ਔਰਤ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਮੁਹੰਮਦੇ ਵਾਲਾ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਵੀਨ ਰਾਣੀ ਦਾ ਵਿਆਹ 5 ਸਾਲ ਪਹਿਲਾ ਅਮਰਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਤਰਿੱਡਾ ਨਾਲ ਹੋਇਆ ਸੀ ਅਤੇ ਉਸ ਦਾ ਇਕ 3 ਸਾਲ ਦਾ ਪੁੱਤਰ ਵੀ ਹੈ।
ਉਸ ਨੇ ਦੱਸਿਆ ਕਿ ਪ੍ਰਵੀਨ ਰਾਣੀ ਦਾ ਪਤੀ ਅਮਰਜੀਤ ਸਿੰਘ ਅਤੇ ਉਸ ਦੀ ਸੱਸ ਭਾਗੋ ਬਾਈ ਪਤਨੀ ਇੰਦਰ ਸਿੰਘ ਹੋਰ ਦਾਜ ਦੀ ਮੰਗ ਕਰਦੇ ਹੋਏ ਉਸ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਲੜਕੀ ਦੇ ਪਿਤਾ ਨੇ ਲੜਕੀ ਦੀ ਮੌਤ ਦਾ ਕਾਰਨ ਵੀ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੇ ਜਾਣਾ ਦੱਸਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜੋਗਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਮਰਜੀਤ ਸਿੰਘ ਅਤੇ ਭਾਗੋ ਬਾਈ ਖਿਲਾਫ 304-ਬੀ, 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।