ਨਿਰਵੈਰ ਸਿੰਘ ਸਿੰਧੀ
ਮਮਦੋਟ, 27 ਜੂਨ 2020 - ਮਮਦੋਟ ਵਿਖੇ ਸਮਸ਼ਾਨ ਘਾਟ ਨਗਰ ਤੋਂ ਦੂਰ ਹੋਣ ਕਾਰਨ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਸਮਸ਼ਾਨ ਘਾਟ ਤੱਕ ਪੈਦਲ ਲੈ ਕੇ ਜਾਣ ਸ਼ਮੇ ਕਾਫੀ ਮੁਸ਼ਕਿਲ ਦਾ ਸਾਹਮਨਾ ਕਰਨਾ ਪੈਦਾ ਸੀ ਕਿਉਕਿ ਇਸ ਤੋਂ ਪਹਿਲਾਂ ਨਗਰ ਮਮਦੋਟ ਵਿਖੇ ਕੋਈ ਵੀ ਮ੍ਰਿਤਕ ਦੇਹ ਯਾਤਰਾ ਵਾਹਨ ਮੌਜੂਦ ਨਹੀਂ ਸੀ।
ਲੋਕਾਂ ਨੂੰ ਆ ਰਹੀ ਮੁਸ਼ਕਿਲ ਨੂੰ ਵੇੇਖਦੇ ਹੋਏ ਨਗਰ ਨਿਵਾਸੀ ਦੀਪਕ ਭੋਲੇਵਾਸੀਆ ਨੇ ਆਪਣੇ ਪਿਤਾ ਸਵ: ਸੁਰਿੰਦਰ ਕੁਮਾਰ ਭੋਲੇਵਾਸੀਆ ਦੀ ਯਾਦ ਵਿਚ 11000/- ਰੁਪਏ ਸ਼ਵ ਯਾਤਰਾ ਵਾਹਨ ਬਨਾਉਣ ਲਈ ਐਲਾਨ ਕੀਤਾ ਹੀ ਸੀ ਕਿ ਇਸਦਾ ਪਤਾ ਚੌਧਰੀ ਜੈ ਦਿਆਲ ਟਰੱਸਟ ਦੇ ਸਰਗਰਮ ਮੈਂਬਰ ਲਵਕੇਸ ਕੁਮਾਰ ਕੱਕੜ ਨੂੰ ਲੱਗਿਆ ਤਾਂ ਉਨਾਂ ਇਸ ਆ ਰਹੀ ਮੁਸ਼ਕਿਲ ਦਾ ਹੱਲ ਵੇਖਦੇ ਹੋਏ ਇਕ ਸ਼ਵ ਯਾਤਰਾ ਵਾਹਨ ਖਰੀਦਣ ਲਈ ਟਰੱਸਟ ਦੇ ਦੂਸਰੇ ਮੈਬਰਾਂ ਮਾਸਟਰ ਨਰਿੰਦਰ ਨਾਥ ਕਪੂਰ, ਹਰੀ ਕ੍ਰਿਸ਼ਨ ਕੱਕੜ, ਵਿਸ਼ਾਲ ਕਪੂਰ, ਦਰਪਣ ਚੋਪੜਾ, ਸੌਰਭ ਕੱਕੜ ਨਾਲ ਸਲਾਹ ਮਸ਼ਵਰਾ ਕਰਕੇ ਟਰੱਸਟ ਵੱਲੋ ਇਕ ਲੱਖ ਰੁਪਏ ਦਾ ਮਤਾ ਪਾਸ ਕਰਕੇ ਇਸ ਨੇਕ ਕੰਮ ਵਿਚ ਆਪਣਾ ਹਿੱਸਾ ਪਾਇਆ।
ਇਸ ਤੋਂ ਪ੍ਰੇਰਨਾ ਲੈਦੇ ਹੋਏ ਇਸ ਨੇਕ ਕੰਮ ਵਿਚ 11000/- ਰੁਪਏ ਸੁਰਿੰਦਰ ਕੁਮਾਰ ਕਾਲਾ ਪ੍ਰਧਾਨ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ, 11000/- ਰੁਪਏ ਨੰਬਰਦਾਰ ਵਰਿੰਦਰ ਸਿੰਘ ਵੈਰੜ , 2100 /- ਨਿਰਵੈਰ ਸਿੰਘ ਸਿੰਧੀ ਤੋਂ ਇਲਾਵਾ ਹੋਰ ਵੀ ਵਿਅਕਤੀਆ ਨੇ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਦੇਣ ਲਈ ਪੇਸ਼ਕਸ ਕੀਤੀ । ਇਥੇ ਵਰਨਣਯੋਗ ਹੈ ਕਿ ਚੌਧਰੀ ਜੈ ਦਿਆਲ ਟਰੱਸਟ ਵੱਲੋ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਧਾਮ ਮਮਦੋਟ ਵਿਖੇ ਵੱਡੇ ਪੱਧਰ ਤੇ ਸੇਵਾ ਕਰਵਾਈ ਗਈ ਹੈ।
ਇਸ ਸਬੰਧੀ ਪਿੰਡ ਦੇ ਪਤਵੰਤਿਆ ਦੀ ਇਕ ਮੀਟਿੰਗ ਕੱਲ੍ਹ ਨੂੰ ਨਵ ਦੁਰਗਾ ਮੰਦਿਰ ਹਾਲ ਵਿਚ ਸ਼ਾਮ 6 ਵਜੇ ਬੁਲਾਈ ਗਈ ਹੈ। ਜਿਸ ਵਿਚ ਕਮੇਟੀ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਸਮਸ਼ਾਨ ਘਾਟ ਅਤੇ ਗਊਸ਼ਾਲਾ ਦੇ ਰੱਖ ਰਖਾਵ ਦੇ ਵਧੀਆ ਪ੍ਰਬੰਧ ਕੀਤੇ ਜਾ ਸਕਣ। ਇਸ ਮੌਕੇ ਤੇ ਸੁਭਾਸ਼ ਚੰਦਰ ਧਵਨ, ਕੇਵਲ ਕਿ੍ਰਸ਼ਨ ਨਾਰੰਗ, ਰਵੀ ਦੱਤ ਚਾਵਲਾ, ਸੁਰਿੰਦਰ ਕੁਮਾਰ ਸੋਨੂੰ ਸੇਠੀ, ਵਰਿੰਦਰ ਵੈਰੜ, ਸੁਰਿੰਦਰ ਕੁਮਾਰ ਕਾਲਾ, ਬਲਦੇਵ ਰਾਜ ਸ਼ਰਮਾਂ, ਰਾਜ ਕੁਮਾਰ ਨਾਰੰਗ, ਸੁਰਿੰਦਰ ਗਾਬਾ, ਸੰਜੀਵ ਨਾਰੰਗ ਸੋਨੂੰ, ਰਿੱਕੀ ਧਵਨ, ਸੁਰਜੀਤ ਮੰਡ, ਬਲਵਿੰਦਰ ਕੱਕੜ, ਵਿਜੇ ਪੁਰੀ, ਦੀਪੂ ਵਿੱਜ, ਲੇਖ ਰਾਜ ਬਹਿਲ ਅਤੇ ਹੋਰ ਪਤਵੰਤੇ ਹਾਜ਼ਰ ਸਨ।