ਪਰਵਿੰਦਰ ਸਿੰਘ ਕੰਧਾਰੀ
ਬਠਿੰਡਾ, 27 ਜੂਨ 2020 - ਫੌਜੀ ਚੌਂਕ ਮਹਿਰਾ ਰੋਡ ਤੇ ਅੰਜਲੀ ਲੈਂਬ ਲੋਕਾਂ ਲਈ ਬਹੁਤ ਘੱਟ ਰੇਟਾਂ ਤੇ ਟੈਸਟ ਕਰਨ ਲਈ ਖੋਲ੍ਹੀ ਗਈ ਹੈ। ਜਿਸਦਾ ਉਦਾਘਟਨ ਅੰਜਲੀ ਲੈਂਬ ਕੰਪਨੀ ਦੇ ਐਮ ਡੀ ਆਨੰਦ ਕੁਮਾਰ ਨੇ ਕੀਤਾ। ਇਸ ਮੌਕੇ ਤੇ ਆਨੰਦ ਕੁਮਾਰ ਨੇ ਕਿਹਾ ਹਰਿਆਣਾ ਵਿੱਚ ਬਹੁਤ ਹੀ ਘੱਟ ਰੇਟਾਂ ਵਿੱਚ ਟੈਸਟ ਕਰਨ ਵਾਲੀ ਅੰਜਲੀ ਲੈਂਬ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਉਨ੍ਹਾਂ ਨੇ ਬਠਿੰਡਾ ਬਰਾਂਚ ਦੇ ਮੁੱਖੀ ਸਤੀਸ਼ ਕੁਮਾਰ ਮੱਲ੍ਹਣ ਅਤੇ ਪੁਨੀਤ ਕੁਮਾਰ ਮੱਲ੍ਹਣ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਆਨੰਦ ਕੁਮਾਰ ਨੇ ਐਲਾਨ ਕਰਦਿਆਂ ਕਿਹਾ 28 ਜੂਨ ਤੋ 28 ਜੁਲਾਈ ਤੱਕ ਥਾਈਰਾਈਡ ਦਾ ਟੈਸਟ ਮੁਫਤ ਕੀਤਾ ਜਾਵੇਗਾ ਤੇ ਬਾਕੀ ਟੈਸਟਾਂ ਵਿੱਚ ਵੀ ਡਿਸਕਾਊਂਟ ਦਿੱਤਾ ਜਾਵੇਗਾ। ਇਸ ਮੌਕੇ ਤੇ ਸਤੀਸ਼ ਕੁਮਾਰ ਮੱਲ੍ਹਣ ਅਤੇ ਉਨ੍ਹਾਂ ਦੇ ਪੁੱਤਰ ਪੁਨੀਤ ਕੁਮਾਰ ਮੱਲ੍ਹਣ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਆਨੰਦ ਕੁਮਾਰ ਦਾ ਧੰਨਵਾਦ ਕੀਤਾ ਤੇ ਮੱਲ੍ਹਣ ਪਰਿਵਾਰ ਵੱਲੋਂ ਕਰੋਨਾ ਮਹਾਂਮਾਰੀ ਤੋ ਬਚਣ ਲਈ ਲੈਂਬ ਤੇ ਪਹੁੰਚੇ ਲੋਕਾਂ ਨੂੰ ਮਾਸਕ ਵੀ ਵੰਡੇ । ਇਸ ਮੌਕੇ ਤੇ ਫਰੀਦਕੋਟ ਬਰਾਂਚ ਦੇ ਮੁੱਖੀ ਅਤੁਲ ਗੋਇਲ, ਰਮਨ ਚਾਵਲਾ, ਤਜਿੰਦਰ ਮੱਕੜ, ਗੁਰਜਿੰਦਰ ਸਿੰਘ ਆਦਿ ਹਾਜਰ ਸਨ।