ਦੀਪਕ ਜੈਨ
ਜਗਰਾਓਂ, 4 ਜੁਲਾਈ 2020 - ਰੂਪ ਚੰਦ ਐਸ ਐਸ ਜੈਨ ਬਿਰਾਦਰੀ ਦੀ ਮੀਟਿੰਗ ਵਿਚ ਅਹੁਦੇਦਾਰ ਬਣਾਏ ਗਏ। ਕੁਝ ਦਿਨ ਪਹਿਲਾ ਹੀ ਰਾਕੇਸ਼ ਜੈਨ ਨੂੰ ਵੋਟਾਂ ਪਾਕੇ ਪ੍ਰਧਾਨ ਚੁਣਿਆ ਗਿਆ ਸੀ ਅਤੇ ਅੱਜ ਆਪਣੀ ਕੈਬਿਨੇਟ ਦਾ ਐਲਾਨ ਕੀਤਾ। ਇਸ ਮੌਕੇ ਅਨੀਸ਼ ਜੈਨ ਨੂੰ ਮੀਤ ਪ੍ਰਧਾਨ, ਧਰਮਪਾਲ ਜੈਨ ਸੈਕਟਰੀ , ਤਰੁਣ ਜੈਨ ਕਲਾ ਜੋਇੰਟ ਸੈਕਟਰੀ , ਵਿਜੈ ਜੈਨ ਕੈਸ਼ੀਅਰ ਤੇ ਯੋਗੇਸ਼ ਜੈਨ ਨੂੰ ਪ੍ਰਚਾਰ ਮੰਤਰੀ ਬਣਾਇਆ ਗਿਆ। ਇਸ ਮੌਕੇ ਸਾਰੇ ਹੀ ਮੌਜੂਦ ਅਹੁਦੇਦਾਰਾਂ ਨੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ।