ਪਟਿਆਲਾ ਦੇ ਸਲੱਮ ਏਰੀਆ ਵਿੱਚ ਬੱਚੇ ਨੂੰ ਮਾਸਕ ਲਗਾਉਂਦੇ ਹੋਏ ਸਬ ਇੰਸਪੈਕਟਰ ਜਸਪ੍ਰੀਤ ਕੌਰ
ਦੀਦਾਰ ਗੁਰਨਾ
ਪਟਿਆਲਾ 7 ਜੁਲਾਈ : ਅੱਜ ਮਿਸ਼ਨ ਫਤਿਹ ਦੇ ਤਹਿਤ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਜਸਪ੍ਰੀਤ ਕੌਰ ਇੰਚਾਰਜ ਚੌਂਕੀ ਫੱਗਣ ਮਾਜਰਾ ਅਤੇ ਸਟਾਫ ਵੱਲੋਂ ਪਟਿਆਲਾ ਦੇ ਸਲੱਮ ਏਰੀਆ ਵਿੱਚ ਜਾ ਕੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ, ਮਾਸਕ ਅਤੇ ਬਾਕੀ ਜਰੂਰਤ ਦਾ ਸਮਾਨ ਦਿੱਤਾ ਗਿਆ। ਇਸਦੇ ਨਾਲ ਨਾਲ ਉਨ੍ਹਾਂ ਨੂੰ ਮਾਸਕ ਦੀ ਵਰਤੋਂ ਅਤੇ ਮਹਿਤਤਾ ਬਾਰੇ ਵੀ ਦੱਸਿਆ ਗਿਆ !
ਇਸ ਬਾਰੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਜੇਕਰ ਸਾਡੇ ਇਹ ਪਰਿਵਾਰ ਸੁਰੱਖਿਅਤ ਰਹਿਣਗੇ ਤਾਂ ਹੀ ਅਸੀਂ ਕਰੋਨਾ ਵਿਰੁੱਧ ਜੰਗ ਜਿੱਤ ਸਕਦੇ ਹਾਂ ,ਇਸ ਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਜੋ ਲੋਕ ਸਰਕਾਰ, ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹਨ ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।