ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2020 - ਆਉਂਦੀ ਕੈਲੰਡਰ ਦੇ ਹਾੜ ਜੁਲਾਈ-ਅਗਸਤ ਮਹੀਨੇ ਦੀ ਪੂਰਨਮਾਸ਼ੀ ਨੂੰ ਗੁਰੂਪੂਰਨਿਮਾਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਆਪਣੇ ਸਿੱਖਿਆ ਅਤੇ ਅਧਿਆਤਮਿਕ ਗੁਰੂਆਂ ਦਾ ਸਨਮਾਨ ਅਤੇ ਉਹਨਾਂ ਪ੍ਰਤੀ ਆਪਣੀ ਸ਼ਰਧਾ ਅਤੇ ਅਭਾਰ ਪ੍ਰਗਟ ਕਰਦੇ ਹਾਂ। ਇਸ ਸੰਸਾਰ ਵਿੱਚ ਵੀ ਅਸੀਂ ਕੋਈ ਵਿਸ਼ਾ ਸਿੱਖਣਾ ਚਹੁੰਦੇ ਹਾਂ, ਤਾਂ ਅਸੀ ਐਸੇ ਇਨਸਾਨ ਕੋਲ ਜਾਂਦੇ ਹਾਂ ਜਿਹੜਾ ਉਸ ਵਿੱਚ ਨਿਪੁੰਨ ਹੋਵੇ ਅਤੇ ਸਾਨੂੰ ਉਹ ਵਿਸ਼ਾ ਪੜਾ ਵੀ ਸਕਦਾ ਹੋਵੇ। ਇਸ ਪ੍ਰਕਾਰ ਇੱਕ ਪੂਰਨ ਸਤਿਗੁਰੂ ਅਧਿਆਤਮ ਦੇ ਵਿਸ਼ੇ ਵਿੱਚ ਨਿਪੁੰਨ ਹੁੰਦਾ ਹੈ। ਜੇਕਰ ਅਸੀ ਆਪਣਾ ਅਧਿਆਤਮ ਵਿਕਾਸ ਕਰਨਾ ਚਾਹੁੰਦੇ ਹਾਂ, ਤਾ ਸਾਨੂੰ ਸਤਿਗੁਰੂ ਕੋਲ ਜਾਣਾ ਪੈਂਦਾ ਹੈ।
ਇਸ ਧਰਤੀ ਤੇ ਕੋਈ ਨਾ ਕੋਈ ਪੂਰਨ ਸਤਿਗੁਰੂ ਅਵੱਸ਼ ਹੀ ਮੌਜੂਦ ਹੁੰਦੇ ਹਨ ਜਿਹੜੇ ਸਾਨੂੰ ਆਪਣੇ ਅੰਦਰਲੀ ਪ੍ਰਭੂਸੱਤਾ ਨਾਲ ਜੋੜਨ ਵਿੱਚ ਮਦਦ ਕਰਦੇ ਹਨ। ਹਰੇਕ ਯੁੱਗ ਵਿੱਚ ਅਜਿਹੇ ਸੰਤ ਮਹਾਂਪੁਰਸ਼ ਆਉਦੇ ਹਨ ਜਿਹੜੇ ਸਾਡੀ ਆਤਮਾ ਨੂੰ ਅਧਿਆਤਮਿਕ ਯਾਤਰਾ ਤੇ ਲਿਜਾਉਣ ਵਿੱਚ ਸਮਰੱਥ ਹੁੰਦੇ ਹਨ। ਸੰਤ ਮਤ ਦੇ ਮਹਾਂਪੁਰਖਾਂ ਨੇ ਸਾਨੂੰ ਇਹੀ ਦੱਸਿਆ ਹੈ ਕਿ ਪ੍ਰਭੂ ਦੀ ਸੱਤਾ ਕਿਸੇ ਨਾ ਕਿਸੇ ਮਾਨਵ ਸ਼ਰੀਰ ਦੇ ਮਾਧਿਅਮ ਵਿੱਚ ਕਾਰਜਸ਼ੀਲ ਰਹਿੰਦੀ ਹੈ। ਇੱਕ ਮਨੁੱਖ, ਦੂਸਰੇ ਮਨੁੱਖ ਤੋ ਹੀ ਸਿੱਖਣਾ ਹੈ। ਸੰਤ ਮਹਾਂਪੁਰਸ਼ ਇਸ ਦੁਨੀਆਂ ਵਿੱਚ ਇਸ ਲਈ ਆਉਦੇ ਹਨ ਤਾ ਕਿ ਸਾਡੇ ਨਾਲ ਗੱਲਬਾਤ ਕਰ ਸਕਣ।
ਅੰਤਰੀਵ ਅਧਿਆਤਮਿਕ ਅਨੁਭਵ ਪਾਉਣ ਦੀ ਵਿਧੀ ਬਾਰੇ ਸਾਡੀ ਭਾਸ਼ਾ ਵਿੱਚ ਸਾਨੂੰ ਸਮਝਾਉਣ ਅਤੇ ਅਧਿਆਤਮਿਕ ਅਨੁਭਵ ਵੀ ਕਰਵਾ ਸਕਣ। ਕਿਉਂਕਿ ਅਧਿਆਤਮ ਕੇਵਲ ਗੱਲਬਾਤ ਨਾਲ ਸਿੱਖਿਆ ਜਾ ਸਕਣ ਵਾਲਾ ਰਸਤਾ ਨਹੀ, ਬਲਕਿ ਅਨੁਭਵ ਦਾ ਰਸਤਾ ਹੈ । ਇਹ ਅਨੁਭਵ ਕੇਵਲ ਇੱਕ ਪੂਰਨ ਸਤਿਗੁਰੂ ਹਰ ਸ਼ਿਸ਼ ਦੇ ਨਾਲ ਰਹਿੰਦੇ ਅਤੇ ਉਸਨੂੰ ਹਰ ਪ੍ਰਕਾਰ ਨਾਲ ਸੁਰੱਖਿਆ ਰੱਖਦੇ ਹਨ ਜੋਕਿ ਸਤਿਗੁਰੂ ਹੀ ਪ੍ਰਦਾਨ ਕਰ ਸਕਦਾ ਹੈ। ਨਾਮਦਾਨ ਤੋ ਬਾਅਦ ਸਤਿਗੁਰੂ ਹਰ ਪਲ ਸ਼ਿਸ਼ ਦੇ ਨਾਲ ਰਹਿੰਦੇ ਹਨ। ਉਸਨੂੰ ਹਰ ਪ੍ਰਕਾਰ ਨਾਲ ਸੁਰੱਖਿਅਤ ਰੱਖਦੇ ਹਨ। ਸਤਿਗੁਰੂ ਦਾ ਸੁਰੱਖਿਆ ਕਵਚ ਸ਼ਿਸ਼ ਨਾਲ ਨਾ ਕੇਵਲ ਇਸ ਦੁਨੀਆਂ ਵਿੱਚ ਰਹਿੰਦਾ ਹੈ,ਬਲਕਿ ਇਸਤੋ ਅੱਗੇ ਵੀ ਬਣਿਆ ਰਹਿੰਦਾ ਹੈ।
ਸਤਿਗੁਰੂ ਸ਼ਿਸ਼ ਦੇ ਕਰਮਾਂ ਦਾ ਭਾਰ ਚੁੱਕ ਲੈਦੇ ਹਨ ਅਤੇ ਹਮੇਸ਼ਾ ਉਸਦੇ ਅੰਗਸੰਗ ਬਣੇ ਰਹਿੰਦੇ ਹਨ। ਜਦੋ ਸ਼ਿਸ਼ ਦੇ ਜੀਵਨ ਦਾ ਅੰਤ ਹੁੰਦਾ ਹੈ, ਤਾਂ ਵੀ ਉਹ ਉਸਦੇ ਨਾਲ ਹੁੰਦੇ ਅਤੇ ਅੰਦਰੂਨੀ ਰੂਹਾਨੀ ਮੰਡਲਾਂ ਵਿੱਚ ਉਸਦੇ ਮਾਰਗਦਰਸ਼ਕ ਬਣਦੇ ਹਨ। ਇਸ ਵਕਤ ਸਤਿਗੁਰੂ ਸਾਡੇ ਅੰਤਰ ਵਿੱਚ ਪ੍ਰਗਟ ਹੁੰਦੇ ਹਨ ਅਤੇ ਪ੍ਰੇਮ ਨਾਲ ਗਲੇ ਲਗਾ ਕੇ ਰੌਸ਼ਨੀ ਦੇ ਮੱਧ ਵਿੱਚ ਲੈ ਜਾਂਦੇ ਹਨ। ਸਤਿਗੁਰੂ ਦਇਆ ਨਾਲ ਭਰਪੂਰ ਹੁੰਦੇ ਹਨ। ਉਹ ਸਾਨੂੰ ਤਕਲੀਫ ਵਿੱਚ ਦੇਖ ਨਹੀ ਸਕਦੇ। ਸਤਿਗੁਰੂ ਸਾਨੂੰ ਕਰਮਾਂ ਦੇ ਚਿੱਕੜ ਤੋ ਦੂਰ ਰਹਿਣ ਦੀ ਸਿੱਖਿਆ ਦੇਣ ਲਈ ਇਸ ਸੰਸਾਰ ਵਿੱਚ ਆਉਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਦੁਬਾਰਾ ਦੁਬਾਰਾ ਇਸ ਸੰਸਾਰ ਵਿੱਚ ਆਂਉਦੇ ਰਹਿੰਦੇ ਹਾਂ। ਉਹ ਚਾਹੁੰਦੇ ਹਨ ਕਿ ਅਸੀਂ ਆਪਣੇ ਸੱਚੇ ਪਿਤਾ ਦੇ ਘਰ ਵਾਪਿਸ ਚੱਲੀਏ, ਜਿੱਥੇ ਕਿਸੇ ਪ੍ਰਕਾਰ ਦੀ ਤਕਲੀਫ ਜਾਂ ਮੌਤ ਨਹੀਂ ਹੈ।
ਸਾਡੇ ਜੀਵਨਕਾਲ ਦੇ ਦੌਰਾਨ ਵੀ ਸਤਿਗੁਰੂ ਸਾਨੂੰ ਕਈ ਪ੍ਰਕਾਰ ਦੇ ਖਤਰਿਆਂ ਤੋ ਬਚਾਉਦੇ ਹਨ। ਅਸੀ ਉਹਨਾਂ ਦੁਆਰਾ ਕੀਤੀ ਗਈ ਮਦਦ ਤੋ ਜਾਣੂ ਵੀ ਨਹੀਂ ਹੁੰਦੇ। ਸਾਡੀ ਹਰ ਤਰਾਂ ਨਾਲ ਮਦਦ ਕਰਨ ਲਈ ਸਤਿਗੁਰੂ ਸਦਾ ਸਾਡੇ ਅੰਗਸੰਗ ਰਹਿੰਦੇ ਹਨ, ਜਦ ਤੱਕ ਕਿ ਅਸੀਂ ਪ੍ਰਮਾਤਮਾ ਵਿੱਚ ਲੀਨ ਨਹੀ ਹੋ ਜਾਂਦੇ। ਇੱਕ ਵਾਰ ਜਦੋ ਸਾਨੂੰ ਪੂਰਨ ਸਤਿਗੁਰੂ ਦੁਆਰਾ ਨਾਮਦਾਨ ਮਿਲ ਜਾਂਦਾ ਹੈ, ਤਾ ਉਹ ਸਾਡੇ ਦਿਵਸ ਨੇਤਰ ਜਾ ਤੀਸਰੇ ਨੇਤਰ ਉੱਪਰ ਬਿਰਾਜਮਾਨ ਹੋ ਜਾਂਦੇ ਹਨ ਅਤੇ ਫਿਰ ਜੀਵਨ ਦੇ ਹਰੇਕ ਪਹਿਲੂ ਵਿਚ ਸਾਨੂੰ ਸਹਾਇਤਾ ਪ੍ਰਦਾਨ ਕਰਦੇ ਹਨ। ਸਤਿਗੁਰੂ ਸਾਡੇ ਨਿਰਵਾਰਸ ਸਹਾਇਕ ਹੁੰਦੇ ਹਨ ਅਤੇ ਸਾਡੀ ਮਦਦ ਕਰਨ ਬਦਲੇ ਵਿੱਚ ਆਪਣੇ ਲਈ ਕੋਈ ਇਨਾਮ, ਜਾ ਕਿਸੇ ਪ੍ਰਕਾਰ ਦੀ ਸ਼ੁਹਰਤ ਨਹੀਂ ਚਾਹੁੰਦੇ। ਉਹ ਸਾਡੀ ਮਦਦ ਕਰਦੇ ਹਨ ਕਿਉਂਕਿ ਉਹ ਸਾਨੂੰ ਪ੍ਰੇਮ ਕਰਦੇ ਹਨ ਅਤੇ ਉਹਨਾਂ ਦੇ ਹਿਰਦੇ ਰੱਬੀ ਪ੍ਰੇਮ ਨਾਲ ਭਰਪੂਰ ਹੁੰਦੇ ਹਨ।
ਜੇਕਰ ਅਸੀਂ ਮਾਨਵ ਜੀਵਨ ਦਾ ਅਸਲੀ ਉਦੇਸ਼ ,ਜੋ ਕਿ ਆਪਣੀ ਆਤਮਾ ਦਾ ਮਿਲਾਪ ਪ੍ਰਮਾਤਮਾ ਨਾਲ ਕਰਵਾਉਣਾ ਹੈ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਪੂਰਨ ਸਤਿਗੁਰੂ ਦੇ ਚਰਨਕਮਲਾਂ ਤੱਕ ਆਉਣਾ ਹੀ ਹੋਵੇਗਾ। ਸਾਨੂੰ ਪ੍ਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਜਲਦੀ ਤੋ ਜਲਦੀ ਵਕਤ ਦੇ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਪਹੁੰਚਾ ਦੇਣ , ਤਾਂ ਕਿ ਉਹਨਾਂ ਦੇ ਸਮਰੱਥ ਮਾਰਗਦਰਸ਼ਨ ਵਿੱਚ ਅਸੀ ਜਲਦੀ ਤੋ ਜਲਦੀ ਆਪਣੀ ਰੂਹਾਨੀ ਯਾਤਰਾ ਪੂਰੀ ਕਰ ਕੇ ਆਪਣੇ ਨਿੱਜਧਾਮ ਵਾਪਿਸ ਪਹੁੰਚ ਕੇ ਸਦਾ ਸਦਾ ਦੇ ਲਈ ਪ੍ਰਭੂ ਵਿੱਚ ਲੀਨ ਹੋ ਜਾਈਏ, ਜਿੱਥੇ ਹਮੇਸ਼ਾ ਵੀ ਖੁਸ਼ੀ ਦੇ ਸ੍ਰੋਤ ਹਨ।