ਪਿੰਡ ਵਿੱਚ ਖੜਾ ਗੰਦਾ ਪਾਣੀ ਦਿਖਾਉਂਦੇ ਹੋਏ ਬਲਜੀਤ ਭੁੱਟਾ ਅਤੇ ਹੋਰ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 9 ਜੁਲਾਈ : ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਨਗਰ ਨਿਵਾਸੀ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹਨ ,ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ: ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫ਼ਤਿਹਗੜ੍ਹ ਸਾਹਿਬ ਨੇ ਅੱਜ ਪਿੰਡ ਖਾਨਪੁਰ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਮੌਕਾ ਦੇਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ,ਗੱਲਬਾਤ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਮਾਮੂਲੀ ਬਾਰਸ਼ ਹੋਣ ਨਾਲ ਹੀ ਪਿੰਡ ਦਾ ਛੱਪੜ ਓਵਰਫਲੋ ਹੋ ਗਿਆ ਅਤੇ ਗੰਦਾ ਪਾਣੀ ਲੋਕਾਂ ਦੇ ਘਰ ਵਿੱਚ ਅਤੇ ਗਲੀਆਂ ਵਿੱਚ ਖੜ੍ਹ ਗਿਆ ਜਿਸ ਕਾਰਨ ਨਗਰ ਨਿਵਾਸੀਆਂ ਨੂੰ ਪਿੰਡ ਵਿੱਚ ਅਤੇ ਘਰਾਂ ਵਿੱਚ ਆਉਣ ਜਾਣ ਵਿੱਚ ਸਮੱਸਿਆ ਆ ਰਹੀ ਹੈ ਤੇ ਗੰਦਾ ਪਾਣੀ ਰਸਤਿਆਂ ਵਿੱਚ ਖੜ੍ਹਾ ਹੋਣ ਕਰਕੇ ਬਿਮਾਰੀ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ ਸ: ਭੁੱਟਾ ਨੇ ਕਿਹਾ ਕਿ ਸਰਕਾਰ ਦੇ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਪਿੰਡ ਵਿੱਚ ਕੋਈ ਵਿਕਾਸ ਕਾਰਜ ਨਹੀਂ ਹੋਇਆ ! ਉਨ੍ਹਾਂ ਇਹ ਸਾਰੀ ਸਮੱਸਿਆ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਦਾ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਮੱਸਿਆ ਦੇ ਹੱਲ ਕਰਨ ਦਾ ਭਰੋਸਾ ਦਿੱਤਾ !
ਇਸ ਮੌਕੇ ਸਰਪੰਚ ਬਲਜੀਤ ਕੌਰ ਨੇ ਕਿਹਾ ਕਿ ਡੇਢ ਸਾਲ ਬੀਤਣ ਤੋਂ ਬਾਅਦ ਵੀ ਪੰਚਾਇਤ ਨੂੰ ਪੂਰਾ ਰਿਕਾਰਡ ਨਹੀਂ ਮਿਲਿਆ, ਜਿਸ ਕਾਰਨ ਵਿਕਾਸ ਕਾਰਜ ਕਰਨ ਵਿੱਚ ਸਮੱਸਿਆ ਆ ਰਹੀ ਹੈ ਤੇ ਪਾਣੀ ਦੀ ਨਿਕਾਸੀ ਵਾਲੀ ਥਾਂ ਤੇ ਨਾਜਾਇਜ਼ ਕਬਜ਼ੇ ਹੋਣ ਕਰਕੇ ਗੰਦੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਹੈ ਜਿਸ ਬਾਰੇ ਅਸੀਂ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕੇ ਹਾਂ ਇਸ ਮੌਕੇ ਗੁਰਜੀਤ ਸਿੰਘ ਪੰਚ,ਮਨਜੀਤ ਸਿੰਘ ਮਾਨ,ਕਿਰਪਾਲ ਸਿੰਘ ਫੌਜੀ,ਜੋਗਿੰਦਰ ਸਿੰਘ,ਗੁਰਬਚਨ ਸਿੰਘ ਬੰਟੀ,ਸਵਰਨ ਕੌਰ,ਜਰਨੈਲ ਕੌਰ,ਜਸਵੀਰ ਕੌਰ,ਬੀਬੀ ਅਕਵਿੰਦਰ ਕੌਰ,ਬਲਜੀਤ ਸਿੰਘ ਦਿਓਲ,ਹਰਮੀਤ ਸਿੰਘ,ਬਲਰਾਜ ਸਿੰਘ ਮਾਨ ਆਦਿ ਹਾਜ਼ਰ ਸਨ !