ਜਿਲਾ ਪ੍ਰਧਾਨ ਵਰਕਰਾ ਸਮੇਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ, ਹੇਠਾ ਰੋਸ਼ ਪ੍ਰਦਰਸ਼ਨ ਕੀਤੇ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 10 ਜੁਲਾਈ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਐੱਸ. ਸੀ. ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਖੰਟ ਦੀ ਅਗਵਾਈ ਵਿੱਚ ਆਪ ਪਾਰਟੀ ਦੇ ਵਰਕਰਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਅਤੇ ਡੀ. ਸੀ. ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ, ਸੁਖਦੇਵ ਸਿੰਘ ਖੰਟ ਅਤੇ ਹਲਕਾ ਇੰਚਾਰਜ ਰਸ਼ਪਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਜ਼ਿਲ੍ਹਾ ਪੱਧਰ ਤੇ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਹਨ ਅਤੇ ਮੰਗ ਪੱਤਰ ਦਿੱਤੇ ਗਏ ਹਨ, ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦਲਿਤਾਂ, ਗ਼ਰੀਬ ਜ਼ਰੂਰਤਮੰਦਾਂ ਦੇ ਰਾਸ਼ਨ ਕਾਰਡ ਕੱਟੇ ਧੱਕਾ ਕਰ ਰਹੀ ਹੈ, ਜਿਸ ਦਾ ਆਪ ਪਾਰਟੀ ਵਿਰੋਧ ਕਰਦੀ ਹੈ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਲਗਭਗ 3 ਮਹੀਨੇ ਤੋਂ ਲੋਕ ਵਿਹਲੇ ਬੈਠੇ ਹਨ, ਕੈਪਟਨ ਸਰਕਾਰ ਨੇ ਲੋਕਾਂਂ ਦੀ ਮਦਦ ਕਰਨ ਦੀ ਬਜਾਏ ਬਿਜਲੀ ਦੇ ਵੱਡੇ-ਵੱਡੇ ਬਿਲ ਲੋਕਾ ਨੂੰ ਭੇਜ ਦਿੱਤੇ ਹਨ ਅਤੇ ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ। ਜੋ ਰਾਸ਼ਨ ਕੇਂਦਰ ਸਰਕਾਰ ਨੇ ਭੇਜਿਆ ਸੀ ਉਹ ਵੀ ਲੋਕਾ ਤੱਕ ਪੂਰਾ ਨਹੀਂਂ ਪਹੁੰਚਿਆ, ਕਾਂਗਰਸੀ ਆਗੂਆਂਂ ਨੇ ਰਾਸ਼ਨ ਵਿਚ ਵੀ ਕਾਣੀ ਵੰਡ ਕਰਦੇ ਹੋਏ ਆਪਣੇ ਚਹੇਤਿਆਂਂ ਨੂੰ ਹੀ ਰਾਸ਼ਨ ਦਿੱਤਾ। ਕੈਪਟਨ ਸਰਕਾਰ ਦਲਿਤ ਵਿਰੋਧੀ ਸਰਕਾਰ ਹੈ। ਪੰਜਾਬ ਵਿਚ ਸਮਾਜਿਕ ਤੇ ਧਾਰਮਿਕ ਸੰਗਠਨਾਂ ਨੇ ਗ਼ਰੀਬਾਂ ਦੀ ਮਦਦ ਕੀਤੀ, ਜੇਕਰ ਇਹ ਸੰਸਥਾਵਾਂ ਗ਼ਰੀਬਾਂ ਦੀ ਮਦਦ ਨਾ ਕਰਦੀਆਂ ਤਾਂ ਪੰਜਾਬ ਵਿਚ ਪਤਾ ਨਹੀ ਭੁੱਖ ਕਾਰਨ ਕਿੰਨੀਆਂ ਮੌਤਾਂ ਹੋ ਜਾਣੀਆਂ ਸੀ। ਹੁਣ ਫਿਰ ਕੇਂਦਰ ਸਰਕਾਰ ਗ਼ਰੀਬਾਂ ਲਈ ਰਾਸ਼ਨ ਭੇਜ ਰਹੀ ਹੈ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਇਹ ਰਾਸ਼ਨ ਕਾਂਗਰਸੀ ਆਗੂਆ ਵੱਲੋਂ ਆਪਣੇ ਚਹੇਤਿਆ ਨੂੰ ਨਾ ਵੰਡਿਆ ਜਾਵੇ। ਕੈਪਟਨ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਿੱਖਣ ਦੀ ਲੋੜ ਹੈ, ਦਿੱਲੀ ਵਿਚ ਬਿਨਾ ਰਾਸ਼ਨ ਕਾਰਡ ਵਾਲੇ ਗ਼ਰੀਬ-ਜ਼ਰੂਰਤਮੰਦ ਲੋਕਾ ਨੂੰ ਵੀ ਸਹਾਇਤਾ ਦਿੱਤੀ ਗਈ। ਉਨ੍ਹਾ ਚਿਤਾਵਨੀ ਦਿੱਤੀ ਕਿ ਜੇਕਰ ਕੈਪਟਨ ਸਰਕਾਰ ਨੇ ਗਰੀਬਾ ਦੇ ਰਾਸ਼ਨ ਕਾਰਡ ਦੁਬਾਰਾ ਨਾ ਬਣਵਾਏ ਤਾਂ ਆਪ ਪਾਰਟੀ ਸੰਘਰਸ਼ ਕਰੇਗੀ ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਪਾਵੇਲ ਹਾਡਾਂ, ਅਮਰਿੰਦਰ ਸਿੰਘ ਮੰਡੋਫਲ, ਰੁਪਿੰਦਰ ਸਿੰਘ ਹੈਪੀ, ਪ੍ਰਦੀਪ ਮਲਹੋਤਰਾ, ਸਤੀਸ਼ ਲਟੌਰ, ਵਿਜੈ ਤਲਾਣੀਆ, ਨਰਿੰਦਰ ਭਾਟੀਆ, ਕੁਲਵੰਤ ਸਿੰਘ ਮੰਡੀ ਗੋਬਿੰਦਗੜ੍ਹ, ਕਰਮ ਸਿੰਘ ਖਨਿਆਣ, ਜਸਵੀਰ ਸਿੰਘ ਭਾਟੀਆ, ਰਾਹੁਲ, ਗੁਰਮੁੱਖ ਸਿੰਘ, ਅਤੇ ਹੋਰ ਹਾਜਰ ਸਨ।