ਗੱਲਬਾਤ ਕਰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 14 ਜੁਲਾਈ : ਜ਼ਿਲ੍ਹਾ ਮੈਜਿਸਟਰੇਟ ਫਤਹਿਗੜ੍ਹ ਸਾਹਿਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਪੰਜਾਬ ਸਰਕਾਰ ਵੱਲੋਂ ਕੋਲਰਾ ਦੀ ਰੋਕਥਾਮ ਸਬੰਧੀ ਜਾਰੀ ਨੋਟੀਫਿਕੇਸ਼ਨ ਦੀ ਪਾਲਣਾ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜਾਲੀ ਜਾਂ ਸ਼ੀਸ਼ੇ ਨਾਲ ਢੱਕਣ ਤੋਂ ਬਿਨ੍ਹਾਂ ਕਿਸੇ ਕਿਸਮ ਦੇ ਵੀ ਜਿਆਦਾ ਪੱਕੇ ਹੋਏ ਘੱਟ ਪੱਕੇ ਹੋਏ ਅਤੇ ਕੱਟੇ ਹੋਏ ਫਲ ਵੇਚਣ ਜਾਂ ਦਿਖਾਵਾ ਕਰਨ ਲਈ ਰੱਖਣ ਤੇ ਮਨਾਹੀ ਹੋਵੇਗੀ। ਮਠਿਆਈ, ਮੀਟ,ਕੇਕ, ਬਿਸਕੁਟ ਡਬਲਰੋਟੀ, ਭੁੱਜੇ ਹੋਏ ਛੋਲੇ ਅਤੇ ਦੂਸਰੀਆਂ ਖਾਣ ਪੀਣ ਦੀਆਂ ਵਸਤਾਂ ਨੂੰ ਜਾਲੀ ਜਾਂ ਸ਼ੀਸ਼ੇ ਦੇ ਢੱਕਣ ਤੋਂ ਬਗੈਰ ਰੱਖਣ ਜਾਂ ਵੇਚਣ ਤੇ ਵੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਬਰਫ, ਬਰਫ ਦਾ ਗੋਲਾ, ਬਰਫ ਦੀ ਕੈਂਡੀ, ਪਾਣੀ ਤੋਂ ਬਣਾਇਆ ਗਿਆ ਖਣਿਜ਼ ਪਾਣੀ, ਗੈਸ ਨਾਲ ਭਰਿਆ ਬੋਤਲ ਬੰਦ ਪਾਣੀ ਜਿਹੜਾ ਕਿ ਪੰਜਾਬ ਸਰਕਾਰ ਚੰਡੀਗੜ੍ਹ ਦੇ ਜਿਵਾਣੂ ਵਿਗਿਆਨੀ ਦੁਆਰਾ ਇਨਸਾਨਾਂ ਦੇ ਖਪਤ ਕਰਨ ਲਈ ਯੋਗ ਤਸਦੀਕ ਨਾ ਕੀਤੇ ਗਏ ਪੀਣ ਯੋਗ ਪਾਣੀ ਤੋਂ ਬਣਾਇਆ ਹੋਵੇ, ਬਾਹਰੋ ਮੰਗਵਾਉਣ/ਬਾਹਰ ਭੇਜਣਾ, ਵੇਚਣਾ ਜਾਂ ਵੇਚਣ ਲਈ ਦਿਖਾਵਾ ਕਰਨ ਲਈ ਰੱਖਣ ਦੀ ਮਨਾਹੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਸਾਫ ਸੂਥਰੇ ਢੰਗ ਨਾਲ ਤਿਆਰ ਨਾ ਕੀਤੇ ਗੰਨੇ ਦੇ ਰਸ, ਲੱਸੀ, ਸਰਬਤ ਆਦਿ ਵੇਚਣ ਤੇ ਪ੍ਰਦਰਸ਼ਨੀ ਆਦਿ ਕਰਨ ਤੇ ਵੀ ਰੋਕ ਹੋਵੇਗੀ ਅਤੇ ਅਜਿਹੀ ਕਿਸੇ ਵੀ ਬਰਫ, ਖਣਿਜ਼ ਯੁਕਤ ਪਾਣੀ ਅਤੇ ਗੈਸ ਵਾਲਾ ਬੋਤਲ ਬੰਦ ਪਾਣੀ ਬਣਾਉਣ ਵਾਲੀ ਫੈਕਟਰੀ ਨੂੰ ਬੰਦ ਕੀਤਾ ਜਾਵੇ। ਜੇਕਰ ੳਸਦੇ ਪਾਣੀ ਦੇ ਸੈਂਪਲ ਨੂੰ ਪੰਜਾਬ ਸਰਕਾਰ ਦੇ ਜੀਵਾਣੂ ਵਿਗਿਆਨੀ ਨੇ ਪ੍ਰਵਾਨਿਤ ਨਾ ਕੀਤਾ ਹੋਵੇ। ਹੈਜਾ ਮਹਾਂਮਾਰੀ ਸ਼ੁਰੂ ਹੋ ਜਾਣ ਤੇ ਕਿਸੇ ਵੀ ਸੱਕ ਹੋਣ ਦੀ ਸੂਰਤ ਵਿਚ ਇਲਾਕੇ ਵਿਚ ਵਸਦੇ ਸਾਰੇ ਵਿਅਕਤੀਆਂ ਦੇ ਹੈਜੇ ਦੇ ਬਚਾਅ ਲਈ ਟੀਕਾਕਰਨ ਕਰਵਾਉਣਾ ਅਤੇ ਸਿਵਲ ਸਰਜਨ ਜੇਕਰ ਯੋਗ ਅਤੇ ਜਰੂਰੀ ਸਮਝਣ ਤਾਂ ਜਾਂਚ ਪੜਤਾਲ ਲਈ ਚੌਂਕੀਆਂ ਬਣਾਉਣ ਦੇ ਹੁਕਮ ਜਾਰੀ ਕਰਨ।
ਜ਼ਿਲ੍ਹਾ ਮੈਜਿਸਟਰੇਟ ਨੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਅਣਗਿਹਲੀ ਕਰਨ ਵਾਲਿਆਂ ਉੱਤੇ ਮੁਕੱਦਮਾ ਚਲਾਉਣ, ਬਾਜਾਰ, ਇਮਾਰਤਾਂ, ਖੋਖੇ, ਫੜੀਆਂ, ਰੇੜ੍ਹੀਆਂ, ਦੁਕਾਨਾਂ, ਮਕਾਨ ਜਾਂ ਉਹ ਥਾਵਾਂ ਜਿੱਥੇ ਖਾਣ ਪੀਣ ਦੀਆਂ ਵਸਤੂਆਂ ਵੇਚੀਆਂ ਜਾਂਦੀਆਂ ਹਨ ਜਾਂ ਮੁਫਤ ਵੰਡੀਆਂ ਜਾਂਦੀਆਂ ਦਾ ਨਿਰੀਖਣ ਕਰਨ ਅਤੇ ਅਜਿਹੀਆਂ ਵਸਤੂਆਂ ਦੀ ਜਾਂਚ ਪੜਤਾਲ ਕਰਨੀ, ਉਨ੍ਹਾਂ ਦੀ ਇਨਸਾਨਾਂ ਦੁਆਰਾ ਵਰਤੋਂ ਤੋਂ ਰੋਕਣ ਲਈ, ਚਾਹੇ ਕਬਜੇ ਵਿੱਚ ਰੱਖਣ, ਹਟਾਉਣ ਜਾਂ ਨਸਟ ਕਰਨ ਦੇ ਅਧਿਕਾਰ ਦਿੱਤੇ ਹਨ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਚਿਕਤਸਾ ਨਿਰੀਖਣ ਚੌਂਕੀਆਂ ਸਥਾਪਤ ਕਰਨ ਲਈ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਨੂੰ ਅਧਿਕਾਰ ਦਿੱਤਾ ਗਿਆ ਹੈ। ਚਿਕਤਸਾ ਨਿਰੀਖਣ ਚੌਂਕੀਆਂ ਉੱਤੇ ਨਿਯੁਕਤ ਕੀਤੇ ਸਾਰੇ ਅਧਿਕਾਰੀਆਂ ਨੂੰ ਵਾਹਨ ਰੋਕ ਕੇ ਹੈਜੇ ਦੇ ਸੱਕੀ ਯਾਤਰੂਆਂ ਦਾ ਨਿਰੀਖਣ ਕਰਨ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਯਾਤਰਾ ਵਿਚਕਾਰ ਹੀ ਰੋਕ ਕੇ ਇਲਾਜ ਪਹਿਲਾਂ ਕੀਤਾ ਜਾਵੇ। ਇਹ ਹੁਕਮ 31 ਦਸੰਬਰ 2020 ਤੱਕ ਲਾਗੂ ਰਹਿਣਗੇ।