ਪੀ.ਜੀ.ਆਈ, ਚੰਡੀਗੜ੍ਹ ਵਿਖੇ ਵਕਾਰੀ ਰਿਸਰਚ ਅਟੈਚਮੈਂਟ ਪ੍ਰੋਗਰਾਮ ਲਈ ਚੁਣੇ ਗਏ ਯੂਨਿਵਰਸਿਟੀ ਦੇ ਵਿਦਿਆਰਥੀਆ
ਫਤਹਿਗੜ੍ਹ ਸਾਹਿਬ 30 ਜੁਲਾਈ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ ਦੇ ਵੱਖ-ਵੱਖ ਵਿਭਾਗਾਂ ਦੇ 16 ਵਿਦਿਆਰਥੀਆਂ ਨੂੰਆਈ.ਸੀ.ਐੱਮ.ਆਰ. (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ)-ਸੈਂਟਰ ਫਾਰ ਇਨੋਵੇਸ਼ਨ ਐਂਡ ਬਾਇਓਡੀਜਾਈਨ (ਸੀ.ਬੀ.ਆਈ.ਓ.ਡੀ.), ਪੀ.ਜੀ.ਆਈ., ਚੰਡੀਗੜ੍ਹ ਦੁਆਰਾ ਇੱਕ ਸਾਲ ਤੱਕ ਦੇ ਰਿਸਰਚ ਅਟੈੱਚਮੈਂਟ ਪ੍ਰੋਗਰਾਮ ਲਈ ਚੁਣਿਆ ਗਿਆ , ਵਰਲਡ ਯੂਨੀਵਰਸਿਟੀ ਨੇ ਹਾਲ ਹੀ ਵਿੱਚ
ਪੀ.ਜੀ.ਆਈ.ਸੀ.ਆਈ.ਬੀ.ਆਈ.ਓ.ਡੀ. ਨਾਲ ਇੱਕ ਸਮਝੌਤਾ ਸਹੀ ਬੱਧ ਕੀਤਾ ਸੀ, ਜੋ ਕਿ ਯੂਨੀਵਰਸਿਟੀ ਦੇ ਸੈਂਟਰ ਫਾਰ ਰਿਸਰਚ ਐਂਡ ਇਨੋਵੇਸਨ ਦੁਆਰਾ ਚਲਾਇਆ ਜਾ ਰਿਹਾ ਹੈ, ਵਾਈਸ ਚਾਂਸਲਰ ਡਾ. ਪਰਿਤਪਾਲ ਸਿੰਘ ਨੇ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ‘ਆਤਮ ਨਿਰਭਰ ਭਾਰਤ’ ਦੇ ਸੰਦਰਭ ਵਿੱਚ ਹੋਰ ਵੀ ਮਹੱਤਵਪੂਰਨ ਬਣ ਗਈ ਹੈ, ਉਨ੍ਹਾਂ ਨੇ ਯੂਨੀਵਰਸਿਟੀ ਦੇ ਸੈਂਟਰ ਫਾਰ ਰਿਸਰਚ ਐਂਡ ਇਨੋਵੇਸਨ ਨੂੰ ਨਿਵੇਕਲੇ ਖੋਜ ਕਾਰਜਾਂ ਲਈ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ, ਡਾ. ਸੀ. ਰਾਜੇਸ਼, ਚੇਅਰਪਰਸਨ, ਸੈਂਟਰ ਫਾਰ ਰਿਸਰਚ ਐਂਡ ਇਨੋਵੇਸਨ ਨੇ ਕਿਹਾ ਕਿ ਰਿਸਰਚ ਅਟੈੱਚਮੈਂਟ ਪ੍ਰੋਗਰਾਮ ਆਈ.ਸੀ.ਐਮ.ਆਰ.-ਸੀ.ਆਈ.ਬੀ.ਓ.ਡੀ, ਐਡਵਾਂਸਡ ਕਾਰਡਿਐਕ ਸੈਂਟਰ, ਪੀ.ਜੀ.ਆਈ.ਐਮ.ਆਰ., ਚੰਡੀਗੜ੍ਹ ਵਿਖੇ ਕੀਤਾ ਜਾਣਾ ਹੈ ਅਤੇ ਇਸ ਦੌਰਾਨ ਨੌਜਵਾਨਾਂ ਨੂੰ ਵਿਗਿਆਨ/ਇੰਜੀਨੀਅਰਿੰਗ/ਪ੍ਰਬੰਧਨ/ਮੈਡੀਸਨ ਜਿਹੇ ਖੇਤਰਾਂ ਵਿੱਚ ਖੋਜ ਕਾਰਜਾਂ ਲਈ ਸੁਨਹਿਰੀ ਅਵਸਰ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਉਹ ਸਿਹਤ ਨਾਲ ਜੁੜੀਆਂ ਤਕਨਾਲੋਜੀਆਂ ਵਿੱਚ ਮੁਹਾਰਤ ਹਾਸਲ ਕਰ ਸਕਣ, ਉਨ੍ਹਾਂ ਅੱਗੇ ਕਿਹਾ ਕਿ ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਨੂੰ ਨਵੀਨ ਕਾਢਾਂ, ਇਨਕੁਬੇਸਨ, ਪ੍ਰੋਟੋਟਾਈਪਿੰਗ ਅਤੇ ਵਪਾਰੀਕਰਣ ਅਤੇ ਡਾਕਟਰੀ ਪੇਸ਼ੇ ਵਿੱਚ ਟੈਕਨਾਲੌਜੀ ਅਤੇ ਸਮਾਜਿਕ ਵਿਗਿਆਨ ਦੇ ਗਿਆਨ ਦੀ ਵਰਤੋਂ ਬਾਰੇ ਸਿੱਖਿਅਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀ ਸੀਆਈਬੀਓਡ–ਪੀ.ਜੀ.ਆਈ. ਦੇ ਖੋਜ ਸਮੂਹਾਂ ਵਿੱਚ ਲਾਈਵ ਪ੍ਰਾਜੈਕਟਾਂ ਉੱਤੇ ਕੰਮ ਕਰਨਗੇ ਵਰਣਨ ਯੋਗ ਹੈ ਕਿ ਵਰਲਡ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ, ਕੰਪਿਊਟਰ ਸਾਇੰਸ, ਫਿਜ਼ੀਓਥੈਰੇਪੀ, ਜ਼ੂਲੋਜੀ, ਬੋਟਨੀ ਅਤੇ ਵਾਤਾਵਰਣ ਵਿਗਿਆਨ, ਵਿਭਾਗਾਂ ਦੇ ਵਿਦਿਆਰਥੀ ਸੀ.ਆਈ.ਬੀ.ਆਈ.ਓ.ਡੀ. ਦੇ ਵੱਖ-ਵੱਖ ਪ੍ਰੋਗਰਾਮਾਂ ਵਿਚਲੇ ਵਿਸ਼ੇਸ਼ ਖੋਜ ਸਮੂਹਾਂ ਨਾਲ ਪੀ.ਜੀ.ਆਈ., ਚੰਡੀਗੜ੍ਹ ਵਿਖੇ ਸਿਖਲਾਈ ਪ੍ਰਾਪਤ ਕਰਨਗੇ।