ਹਰੀਸ਼ ਕਾਲੜਾ
- ਰੂਪਨਗਰ, ਕੁਰਾਲੀ ਅਤੇ ਮੰਡੀ ਗੋਬਿੰਦਗੜ੍ਹ ਤੋਂ ਯੌਗਸਾਧਕਾਂ ਨੇ ਆਨਲਾਇਨ ਯੋਗ ਦੀ ਕਲਾਸ ਲਗਾਈ
ਰੂਪਨਗਰ, 30 ਜੁਲਾਈ 2020 - ਭਾਰਤੀਯ ਯੋਗ ਸੰਸਥਾਨ ਦੀ ਰੂਪਨਗਰ ਇਕਾਈ ਵੱਲੋਂ ਅੱਜ ਸੰਸਥਾਨ ਦੇ ਬਾਨੀ ਸਵਰਗੀ ਸ਼੍ਰੀ ਪ੍ਰਕਾਸ ਲਾਲ ਦੀ ਬਰਸੀ ਨੂੰ ''ਸਮਰਿਤੀ ਦਿਵਸ" ਦੇ ਤੌਰ ਤੇ ਮਨਾਇਆ ਗਿਆ। ਇਸ ਮੌਕੇ ਤੇ ਰੂਪਨਗਰ ਸ਼ਹਿਰ ਦੇ ਸਾਧਕਾਂ ਤੋਂ ਇਲਾਵਾ ਕੁਰਾਲੀ ਅਤੇ ਮੰਡੀ ਗੋਬਿੰਦਗੜ੍ਹ ਤੋਂ 45 ਦੇ ਕਰੀਬ ਯੌਗਸਾਧਕਾਂ ਨੇ ਇਕਠੇ ਡਿਜੀਟਲ ਪ੍ਰਣਾਲੀ ਨਾਲ ਜੁੜਕੇ ਆਨਲਾਇਨ ਯੋਗ ਦੀ ਕਲਾਸ ਲਗਾਈ। ਆਨਲਾਇਨ ਯੋਗ ਕਲਾਸ ਦਾ ਆਰੰਭ ਯੋਗ ਜ਼ਿਲ੍ਹਾ ਕੁਰਾਦੇ ਪ੍ਰਧਾਨ ਅਨਿਲ ਅਗਰਵਾਲ ਨੇ ਜੋਤ ਜਲਾ ਕੇ ਕੀਤਾ। ਇਸ ਉਪਰੰਤ ਹਰਨੂਰ ਅਤੇ ਬਲਵਿੰਦਰ ਕੌਰ ਨੇ ਸਰਸਵਤੀ ਬੰਦਨਾ ਦਾ ਮਧੁਰ ਗਾਇਨ ਕੀਤਾ। ਸੰਸਥਾਨ ਦੀ ਰੂਪਨਗਰ ਇਕਾਈ ਦੀ ਪ੍ਰਧਾਨ ਕੁਸਮ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਯੋਗ ਸਾਧਕਾ ਮੀਨਲ, ਪ੍ਰਵੀਨ, ਨਜ਼ਮਾ, ਮੋਨਿਕਾ, ਆਸਿਮਾ, ਪੂਨਮ, ਸੁਚੇਤਾ, ਅਮੀਸਾ, ਅਨਿਤਾ, ਸੰਜੀਵ ਮੇਹਰਾ, ਰਾਜਿੰਦਰ ਸੈਣੀ ਵਲੋਂ ਆਸਣ ਅਤੇ ਸਾਹ ਦੀਆਂ ਕਿਰਿਆਵਾਂ ਦਾ ਅਭਿਆਸ ਕਰਵਾਇਆ ਗਿਆ। ਧਿਆਨ ਡਾਕਟਰ ਰਾਜੀਵ ਕੁਰਾਲੀ ਵਲੌਨ ਕਰਵਾਇਆ ਗਿਆ। ਇਸ ਉਪਰੰਤ ਸੰਸਥਾ ਦੇ ਚੰਡੀਗੜ੍ਹ ਪ੍ਰਾਂਤ ਦੇ ਖਚਾਨਜੀ ਸ਼੍ਰੀ ਅਰੁਣ ਧੀਮਾਨ ਸਵਰਗੀ ਸ਼੍ਰੀ ਪ੍ਰਕਾਸ ਲਾਲ ਦੇ ਜੀਵਨ ਅਤੇ ''ਸਰਵੇ ਬਵੰਤੂ ਸੁਖਿਨਾ" ਦੀ ਪ੍ਰਾਪਤੀ ਲਈ ਨਿਸਕਾਮ ਸੇਵਾ ਕਰਨ ਵਾਲੀ ਸੰਸਥਾਨ ਬਾਰੇ ਜਾਣਕਾਰੀ ਸਾਂਝੀ ਕੀਤੀ। "ਸਮਰਿਤੀ ਦਿਵਸ" ਦੀ ਸਮਾਪਤੀ ਤੇ ਸ਼੍ਰੀ ਰਾਜਿੰਦਰ ਸੈਣੀ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਵਰਗੀ ਸ਼੍ਰੀ ਪ੍ਰਕਾਸ ਲਾਲ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਅਸੀ ਨਿਸਕਾਮ ਭਾਵਨਾ ਨਾਲ ਇਸੇ ਤਰਾਂ ਸੰਸਥਾਨ ਨਾਲ ਜੁੜੇ ਰਹੀਏ ਅਤੇ ਹੋਰਨਾਂ ਨੂੰ ਵੀ ਨਾਲ ਜੋੜਨ ਲਈ ਯਤਨ ਕਰਦੇ ਰਹੇ। ਕਿਉਕਿ ਕੇਵਲ ਯੋਗ ਹੀ ਇਕ ਮਾਤਰ ਸਾਧਨ ਹੈ ਜਿਸ ਨਾਲ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਉਨਤੀ ਦਾ ਵਿਕਾਸ ਸੰਭਵ ਹੈ।