ਰੂਪਨਗਰ ਦੇ ਨਵੇਂ ਐਸ.ਐਸ.ਪੀ. ਸ੍ਰੀ ਅਖਿਲ ਚੌਧਰੀ ਆਪਣਾ ਅਹੁਦਾ ਸੰਭਾਲਦੇ ਹੋਏ
ਦੀਦਾਰ ਗੁਰਨਾ
ਰੂਪਨਗਰ 31 ਜੁਲਾਈ : ਸ੍ਰੀ ਅਖਿਲ ਚੌਧਰੀ, ਆਈ.ਪੀ.ਐਸ, ਜੀ ਵੱਲੋਂ ਅੱਜ ਜ਼ਿਲ੍ਹਾ ਰੂਪਨਗਰ ਦੇ ਨਵੇਂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵਜੋਂ ਚਾਰਜ ਸੰਭਾਲ ਲਿਆ ਗਿਆ ਹੈ, ਚਾਰਜ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਟੁਕੜੀ ਵੱਲੋਂ `ਗਾਰਡ ਆਫ ਆਨਰ` ਦਿੱਤਾ ਗਿਆ
ਚਾਰਜ ਸੰਭਾਲਣ ਮੌਕੇ ਸ਼੍ਰੀ ਅਖਿਲ ਚੌਧਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਹਰ ਹਾਲਤ ਵਿੱਚ ਬਰਕਰਾਰ ਰੱਖੀ ਜਾਵੇਗੀ , ਉਨ੍ਹਾਂ ਅੱਗੇ ਕਿਹਾ ਕਿ ਕੋਵਿਡ ਦੇ ਇਸ ਮੌਜੂਦਾ ਦੌਰ ਵਿੱਚ ਪੁਲਿਸ ਪ੍ਰਸ਼ਾਸ਼ਨ ਨੇ ਆਪਣੀ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਦੇ ਵੀ ਨਵੇਂ ਮੁਕਾਮ ਹਾਸਿਲ ਕੀਤੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦਫਤਰ ਲੋਕਾਂ ਦੀਆ ਮੁਸ਼ਿਕਲਾਂ ਦੇ ਹੱਲ ਲਈ ਹਰ ਸਮੇਂ ਖੁੱਲਾ ਹੈ ਅਤੇ ਕੋਈ ਵੀ ਬਿਨ੍ਹਾਂ ਕਿਸੇ ਝਿਜਕ ਦੇ ਉਨ੍ਹਾਂ ਨੂੰ ਮਿਲ ਸਕਦਾ ਹੈ
ਜ਼ਿਕਰਯੋਗ ਹੈ ਕਿ ਸ੍ਰੀ ਅਖਿਲ ਚੌਧਰੀ, ਆਈ.ਪੀ.ਐਸ., ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਪੁਲਿਸ ਕਪਤਾਨ ਦੇ ਅਹੁਦੇ ਤੋਂ ਪਹਿਲਾਂ ਏ.ਆਈ.ਜੀ. ਅਰਮਾਮੈਂਟ ਪੰਜਾਬ, ਚੰਡੀਗੜ੍ਹ (ਐਡੀਸ਼ਨਲ ਚਾਰਜ ਡੀ.ਸੀ.ਪੀ. ਹੈੱਡਕੁਆਟਰ, ਲੁਧਿਆਣਾ) ਵਜੋਂ ਸੇਵਾ ਨਿਭਾਅ ਰਹੇ ਸਨ