ਨਿਰਵੈਰ ਸਿੰਘ ਸਿੰਧੀ
ਮਮਦੋਟ, 1 ਅਗਸਤ 2020 - ਨਗਰ ਪੰਚਾਇਤ ਮਮਦੋਟ ਅਧੀਨ ਆਉਂਦੀ ਵਾਰਡ ਨੰਬਰ ਅੱਠ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 5/1/2020/ਮ ਦ ਦ/ਹ ਸ /1823 ਅਨੁਸਾਰ ਅਤੇ ਪੰਜਾਬ ਮਿਉਂਸਿਪਲ ਐਕਟ .1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਦਾ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਸੀਪੇਲਿਟੀ ਰੂਲਜ਼ .1972 ਨਿਯਮ ਅਧੀਨ ਪੱਛੜੀ ਸ਼੍ਰੇਣੀ ਲਈ ਰਾਖਵਾਂ ਕੀਤਾ ਗਿਆ ਹੈ।
ਦੱਸ ਦਈਏ ਕਿ ਨਗਰ ਪੰਚਾਇਤ ਮਮਦੋਟ ਦੀ ਇਹ ਵਾਰਡ ਪਹਿਲਾਂ ਜਰਨਲ ਕੈਟਾਗਰੀ ਲਈ ਸੀ ਪਰੰਤੂ ਨਵੀ ਵਾਰਡਬੰਦੀ ਅਨੁਸਾਰ ਹੁਣ ਪੰਜਾਬ ਸਰਕਾਰ ਵੱਲੋਂ ਇਸ ਵਾਰਡ ਨੂੰ ਪੱਛੜੀ ਸ਼੍ਰੇਣੀ ਲਈ ਰਾਖਵਾਂ ਕਰ ਦਿੱਤਾ ਹੈ। ਵਾਰਡ ਨੰਬਰ ਅੱਠ ਦੇ ਬੀ ਸੀ ਵਰਗ ਦੇ ਵੋਟਰਾਂ ਨੇ ਹਲਕਾ ਫਿਰੋਜਪੁਰ ਦਿਹਾਤੀ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ , ਜਿਲਾ ਪ੍ਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੱਛਲੇ ਲੰਬੇ ਸਮੇ ਤੋਂ ਵਾਰਡ ਦੇ ਪਛੜੀ ਸ਼੍ਰੇਣੀ ਵਰਗ ਦੇ ਵਸਨੀਕਾਂ ਵਿਚ ਇਸ ਨੂੰ ਲੈਕੇ ਨਿਰਾਸ਼ਾ ਚੱਲੀ ਆ ਰਹੀ ਸੀ ਪਰੰਤੂ ਅੱਜ ਓਹਨਾ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਓਹਨਾ ਨੂੰ ਪੰਜਾਬ ਸਰਕਾਰ ਵੱਲੋਂ ਓਹਨਾ ਦਾ ਬਣਦਾ ਹੱਕ ਵਾਰਡ ਨੂੰ ਰਾਖਵਾਂ ਕਰ ਕੇ ਦਿੱਤਾ ਗਿਆ ਹੈ।