ਹਰੀਸ਼ ਕਾਲੜਾ
- ਸਪੀਕਰ ਰਾਣਾ ਕੇ ਪੀ ਸਿੰਘ ਨੇ ਖਮੇੜਾ ਵਿੱਚ ਕਮਿਊਨਿਟੀ ਹਾਲ ਕੀਤਾ ਲੋਕ ਅਰਪਣ
ਸ੍ਰੀ ਅਨੰਦਪੁਰ ਸਾਹਿਬ, 02 ਅਗਸਤ 2020 : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਅੱਜ ਖਮੇੜਾ ਵਿੱਚ ਕਮਿਊਨਿਟੀ ਹਾਲ ਦਾ ਉਦਘਾਟਨ ਕੀਤਾ। ਅਧੁਨਿਕ ਸਹੂਲਤਾਂ ਵਾਲੇ 32 ਲੱਖ ਦੀ ਲਾਗਤ ਨਾਲ ਤਿਆਰ ਇਸ ਕਮਿਊਨਿਟੀ ਸੈਂਟਰ ਨੂੰ ਲੋਕ ਅਰਪਣ ਕਰਨ ਸਮੇਂ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਅਸੀਂ ਵਚਨਬੱਧ ਹਾਂ।
ਰਾਣਾ ਕੇ ਪੀ ਸਿੰਘ ਨੇ ਦੱਸਿਆ ਕਿ ਲਗਭਗ 32 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤੀ ਰਾਜ ਵਿਭਾਗ ਵਲੋਂ 9 ਮਹੀਨੇ ਵਿੱਚ ਤਿਆਰ ਇਸ ਕਮਿਊਨਿਟੀ ਸੈਂਟਰ ਨੂੰ ਆਮ ਲੋਕਾਂ ਦੀਆਂ ਜਰੂਰਤਾ ਅਨੁਸਾਰ ਉਸਾਰਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਵਿੱਚ 50 ਫੁੱਟ*60 ਫੁੱਟ ਦਾ ਇਕ ਹਾਲ 2 ਕਮਰੇ, ਬਾਥਰੂਮ ਅਤੇ ਵਰਾਂਡਾ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਛੋਟੇ ਸਮਾਜਿਕ ਸਮਾਗਮਾਂ, ਵਿਆਹ ਸ਼ਾਦੀ ਦੇ ਪ੍ਰੋਗਰਾਮ ਅਤੇ ਹੋਰ ਮੱਧ ਵਰਗੀ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਣ ਵਾਲੇ ਪ੍ਰੋਗਰਾਮ ਇਸ ਕਮਿਊਨਿਟੀ ਹਾਲ ਵਿੱਚ ਬਹੁਤ ਹੀ ਬੇਹਤਰੀਨ ਢੰਗ ਨਾਲ ਕਰਵਾਏ ਜਾ ਸਕਦੇ ਹਨ ਇਹਨਾ ਸਮਾਗਮਾਂ ਉਤੇ ਖਰਚ ਵਿੱਚ ਵੱਡੀ ਕਟੋਤੀ ਹੋਵੇਗੀ ਜਿਸਦਾ ਲਾਭ ਆਮ ਲੋਕਾਂ ਨੂੰ ਮਿਲੇਗਾ।
ਉਹਨਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਜਿਥੇ ਆਮ ਲੋਕਾਂ ਦਾ ਸਮਾਗਮਾਂ ਤੇ ਹੋਣ ਵਾਲਾ ਖਰਚਾ ਕਾਫੀ ਘੱਟ ਜਾਵੇਗਾ ਉਥੇ ਬਦਲਦੇ ਮੋਸਮ ਦੋਰਾਨ ਵੀ ਸਮਾਗਮ ਕਰਨ ਵਿੱਚ ਹੋਣ ਵਾਲੀ ਔਕੜ ਵੀ ਖਤਮ ਹੋ ਜਾਵੇਗੀ।
ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰਮੇਸ਼ ਚੰਦ ਦੱਸਗੁਰਾਈ ਨੇ ਕਿਹਾ ਕਿ ਸਪੀਕਰ ਰਾਣਾ ਕੇ ਪੀ ਸਿੰਘ ਨੇ ਇਲਾਕੇ ਦੇ ਲੋਕਾਂ ਨਾਲ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਦਾ ਜੋ ਵਾਅਦਾ ਕੀਤਾ ਹੈ ਉਹ ਸਾਰੇ ਵਾਅਦੇ ਇਕ ਇਕ ਕਰਕੇ ਪੂਰੇ ਹੋ ਰਹੇ ਹਨ ਉਹਨਾ ਦੱਸਿਆ ਕਿ ਅੱਜ ਸਪੀਕਰ ਰਾਣਾ ਕੇ ਪੀ ਸਿੰਘ ਨੇ ਇਹ ਕਮਿਊਨਿਟੀ ਸੈਂਟਰ ਲੋਕ ਅਰਪਣ ਕਰ ਦਿੱਤਾ ਹੈ।
ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਕ੍ਰਿਸ਼ਨ ਦੇਵੀ, ਬਲਾਕ ਸੰਮਤੀ ਚੇਅਰਮੈਨ ਰਕੇਸ਼ ਕੁਮਾਰ, ਬਲਾਕ ਸੰਮਤੀ ਦੀ ਵਾਇਸ ਚੇਅਰਮੇੈਨ ਮੈਡਮ ਫਰੀਦਾ, ਐਸ ਡੀ ੳ ਤਰਸੇਮ ਚੰਦ, ਮਥਰਾਦਾਸ, ਬਿਨਾ ਕੁਮਾਰੀ ਸਾਬਕਾ ਸਰਪੰਚ, ਯੋਗਰਾਜ ਸਾਬਕਾ ਸਰਪੰਚ, ਗੁਰਨੈਬ ਸਿੰਘ ਸਰਪੰਚ ਖਮੇੜਾ ਲੋਹਰ, ਮਨੋਹਰ ਲਾਲ ਸਰਪੰਚ, ਰਾਮ ਕੁਮਾਰ ਸ਼ਰਮਾ, ਬਿਜਲੀ ਬੋਰਡ ਦੇ ਆਗੂ ਮੁਰਾਦ ਅਲੀ ਮਹਿਨਣ, ਕੁਲਵਿੰਦਰ ਸਿੰਘ ਦੱਸਗੁਰਾਈ ਨੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਪਿੰਡਾਂ ਨੂੰ ਸਹਿਰਾਂ ਵਾਲੀਆਂ ਸਹੂਲਤਾ ਦੇਣ ਲਈ ਉਸਾਰੇ ਅਧੁਨਿਕ ਕਮਿਊਨਿਟੀ ਸੈਂਟਰ ਨੂੰ ਲੋਕ ਅਰਪਣ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਪੀਕਰ ਰਾਣਾ ਕੇ ਪੀ ਸਿੰਘ ਧੰਨਵਾਦ ਕੀਤਾ ਹੈ।