ਹਰੀਸ਼ ਕਾਲੜਾ
ਨੂਰਪੁਰ ਬੇਦੀ, 2 ਅਗਸਤ 2020 - ਪੰਜ਼ਾਬ ਵਿੱਚ ਨਕਲੀ ਸ਼ਰਾਬ ਕਾਰਨ ਹੋ ਰਹੀਆਂ ਮੌਤਾਂ ਤੋਂ ਬਾਅਦ ਹੁਣ ਪੁਲਿਸ ਵੀ ਸਰਗਰਮ ਨਜ਼ਰ ਆ ਰਹੀ ਹੈ ਅਤੇ ਸਰਾਬ ਦੀ ਤਸਕਰੀ ਕਰਨ ਵਾਲਿਆਂ ਖਿਲਾਫ਼ ਵਿਸੇਸ਼ ਮੁਹਿੰਮ ਛੇੜ ਦਿਤੀ ਹੈ। ਥਾਣਾ ਨੂਰਪੁਰ ਬੇਦੀ ਵਲੋਂ ਵਿਸੇਸ਼ ਨਾਕਾਬੰਦੀ ਕਰਨ ਤੇ ਦੋ ਕਾਰਾਂ ਵਿੱਚੋ 120 ਬੋਤਲਾਂ ਬਾਹਰਲੇ ਰਾਜ ਦੀ ਸ਼ਰਾਬ ਅਤੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦੀ ਜਾਣਕਾਰੀ ਮਿਲੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਨੂਰਪੁਰ ਬੇਦੀ ਦੇ ਵੱਖ ਵੱਖ ਰਸਤਿਆਂ ਤੇ ਨਾਕਾਬੰਦੀ ਦੋਰਾਨ ਲੱਗਭਗ 120 ਬੋਤਲਾਂ ਸ਼ਰਾਬ ਅਤੇ ਬਰੀਜ਼ਾ ਗੱਡੀ ਤੇ ਆਈ-20 ਕਾਰ ਬਰਾਮਦ ਕੀਤੀ ਹੈ। ਉਨਾਂ ਨੇ ਦੱਸਿਆ ਕਿ ਇਹ ਨਜਾਇਜ਼ ਸ਼ਰਾਬ ਗੁਆਂਢੀ ਰਾਜ ਤੋ ਲਿਆਂਦੀ ਜਾ ਰਹੀ ਸੀ। ਨਾਕਾ ਬੰਦੀ ਦੋਰਾਨ ਪੁਲਿਸ ਦੀ ਮੁਸਤੈਦੀ ਨੇ ਦੋਸ਼ੀਆਂ ਨੂੰ ਦਬੋਚ ਲਿਆ ਅਤੇ ਉਹਨਾ ਤੋ ਸ਼ਰਾਬ ਦੀ ਹੋਰ ਬਰਾਮਦਗੀ ਸੰਬੰਧੀ ਹੋ ਪੁਛਤਾਛ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਭੁਪਿੰਦਰ ਸ਼ਰਮਾਂ ਸਮੀਰੋਵਾਲ ਥਾਣਾ ਨੂਰਪੁਰਬੇਦੀ, ਅਰਜਨ ਸਿੰਘ ਨਲਹੋਟੀ ਥਾਣਾ ਨੂਰਪੁਰਬੇਦੀ, ਮਿਹਰਬਾਨ ਸਿੰਘ ਅਤੇ ਗੁਰਿੰਦਰ ਸਿੰਘ ਦੋਨੋ ਵਾਸੀ ਚਨੌਲੀ ਖਿਲਾਫ਼ ਐਕਸਾਇਜ਼ ਐਕਟ 61-1-14 ਤਹਿਤ ਮਾਮਲਾ ਦਰਜ਼ ਕਰ ਲਿਆ ਹੈ।