ਮਾਨਸਾ, 03 ਅਗਸਤ 2020: ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ ਆਬਕਾਰੀ ਐਕਟ ਤਹਿਤ 19 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ 27 ਮੁਕੱਦਮੇ ਦਰਜ਼ ਕੀਤੇ ਹਨ। ਗ਼੍ਰਿਫਤਾਰ ਕੀਤੇ ਮੁਲਜ਼ਮਾਂ ਪਾਸੋੋਂ 1770 ਲੀਟਰ ਲਾਹਣ, 2 ਚਾਲੂ ਭੱਠੀਆਂ ਅਤੇ 509 ਬੋਤਲਾਂ ਸ਼ਰਾਬ ਸਮੇਤ ਕਾਰ ਤੇ 2 ਮੋੋਟਰਸਾਈਕਲਾਂ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਆਬਕਾਰੀ ਐਕਟ ਤਹਿਤ ਮੁਕੱਦਮੇ ਦਰਜ਼ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਜੀ ਵੱਲੋੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਾ ਭੀਖੀ ਦੀ ਪੁਲਿਸ ਪਾਰਟੀ ਦੌੌਰਾਨੇ ਗਸ਼ਤ ਬਾਹੱਦ ਪਿੰਡ ਬੀਰ ਖੁਰਦ ਮੌੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਅੰਮ੍ਰਿਤਪਾਲ ਸਿੰਘ ਉਰਫ ਪਾਲੀ ਪੁੱਤਰ ਕਸ਼ਮੀਰ ਸਿੰਘ ਵਾਸੀ ਸਮਾਓ ਅਤੇ ਗੋੋਰਾ ਸਿੰਘ ਵਾਸੀ ਦਿੜਬਾ ਜੋੋ ਕੋੋਰੋੋਲਾ ਕਾਰ ਵਿੱਚ ਹਰਿਆਣਾ ਮਾਰਕਾ ਸ਼ਰਾਬ ਲੈ ਕੇ ਆ ਰਹੇ ਹਨ ਅਤੇ ਰਾਮ ਸਿੰਘ ਉਰਫ ਰਾਮੀ ਪੁੱਤਰ ਰੂਸ ਸਿੰਘ ਵਾਸੀ ਸਮਾਓ ਮੋੋਟਰਸਾਈਕਲ ਹੀਰੋੋ ਸਪਲੈਂਡਰ ਤੇ ਸਵਾਰ ਹੋੋ ਕੇ ਬਤੌੌਰ ਗਾਇਡ ਕਾਰ ਦੇ ਅੱਗੇ ਅੱਗੇ ਚੱਲ ਰਿਹਾ ਹੈ। ਜਿਸ ਤੇ ਅੰਮ੍ਰਿਤਪਾਲ ਸਿੰਘ, ਗੋੋਰਾ ਸਿੰਘ ਅਤੇ ਰਾਮ ਸਿੰਘ ਵਿਰੁੱਧ ਆਬਕਾਰੀ ਐਕਟ ਤਹਿਤ ਥਾਣਾ ਭੀਖੀ ਵਿਖੇ ਮੁਕੱਦਮਾ ਦਰਜ਼ ਕਰਵਾਇਆ ਗਿਆ।ਪੁਲਿਸ ਪਾਰਟੀ ਨੇ ਢੁੱਕਵੀਂ ਜਗ੍ਹਾ ਤੇ ਨਾਕਾਬੰਦੀ ਕਰਕੇ ਕਾਰ ਕਰੋੋਲਾ ਨੂੰ ਕਾਬੂ ਕਰਕੇ 360 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀ ਗਈ ਅਤੇ ਦੋਸ਼ੀ ਰਾਮ ਸਿੰਘ ਨੂੰ ਮੋੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਅਤੇ ਬਾਕੀ ਦੋੋਨੋਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਅਤੇ ਗੋੋਰਾ ਸਿੰਘ ਮੌੌਕਾ ਤੋੋਂ ਭੱਜ ਗਏ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।