← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 9 ਅਗਸਤ 2020 - ਲਾਇਨਜ਼ ਕਲੱਬ ਇੰਟਰਨੈਸ਼ਨਲ ਮਲਟੀਪਲ 321 ਦੇ ਪ੍ਰੋਜੈਕਟ 'ਇਕ ਮਲਟੀਪਲ ਇਕ ਪ੍ਰੋਜੈਕਟ' ਤਹਿਤ ਅੱਜ ਲਾਇਨਜ਼ ਕਲੱਬ ਜਗਰਾਓਂ ਮਿੱਡ ਟਾਊਨ ਵੱਲੋਂ ਪੌਦੇ ਲਗਾਏ ਗਏ। ਸਥਾਨਕ ਲੀਲ੍ਹਾ ਮੋਟਰਜ਼ ਲੀਲ੍ਹਾ ਮੇਘ ਸਿੰਘ ਵਿਖੇ ਰੀਜਨ ਚੇਅਰਪਰਸਨ ਲਾਇਨ ਸੁਖਦੇਵ ਗਰਗ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਮਲਟੀਪਲ 321 ਦੇ 'ਇਕ ਮਲਟੀਪਲ ਇਕ ਪ੍ਰੋਜੈਕਟ' ਤਹਿਤ ਜਿੱਥੇ ਸਾਰੀਆਂ ਕਲੱਬਾਂ ਵੱਲੋਂ ਹਫਤਾਭਰ ਪੌਦੇ ਲਗਾਏ ਜਾਣਗੇ ਉੱਥੇ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਫਤਾਭਰ ਚੱਲਣ ਵਾਲੇ ਇਸ ਪ੍ਰੋਜੈਕਟ ਦੇ ਪਹਿਲੇ ਦਿਨ ਰੀਜਨ ਤਿੰਨ ਦੀਆਂ 9 ਕਲੱਬਾਂ ਚੋਂ 6 ਕਲੱਬਾਂ ਨੇ ਪੌਦੇ ਲਗਾਉਣ ਦੇ ਨਾਲ ਸਾਰੇ ਹਫ਼ਤੇ ਲਗਾਉਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਅਜੇ ਬਾਂਸਲ ਅਤੇ ਸੈਕਟਰੀ ਲਾਇਨ ਸੁਭਾਸ਼ ਗਰਗ ਨੇ ਕਿਹਾ ਕਿ ਕਲੱਬ ਵੱਲੋਂ ਹਫ਼ਤਾ ਭਰ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ ਅਤੇ ਰੋਜ਼ਾਨਾ ਪਬਲਿਕ ਥਾਵਾਂ 'ਤੇ ਪੌਦੇ ਲਗਾਏ ਜਾਣਗੇ। ਇਸ ਮੌਕੇ ਕਲੱਬ ਦੇ ਕੈਸ਼ੀਅਰ ਲਾਲ ਚੰਦ ਮੰਗਲਾ ਅਤੇ ਪ੍ਰੋਜੈਕਟ ਚੇਅਰਮੈਨ ਵਿਨੋਦ ਬਾਂਸਲ ਵੀ ਹਾਜ਼ਰ ਸਨ।
Total Responses : 189