ਹਰੀਸ਼ ਕਾਲੜਾ
ਮੋਰਿੰਡਾ, 9 ਅਗਸਤ 2020 - ਨਗਰ ਕੌਂਸਲ ਮੋਰਿੰਡਾ ਨੂੰ ਸ਼ਹਿਰੀ ਅਵਾਸ ਯੋਜਨਾ ਫੇਜ-1 ਤਹਿਤ 131 ਯੋਗ ਲਾਭਪਾਤਰੀਆਂ ਦੇ ਕੇਸ ਪ੍ਰਾਪਤ ਹੋਏ ਸਨ। ਇਹ ਜਾਣਕਾਰੀ ਈ. ਓ. ਮੋਰਿੰਡਾ ਨੇ ਦਿੰਦਿਆਂ ਦੱਸਿਆ ਕਿ ਸ਼ਹਿਰੀ ਅਵਾਸ ਯੋਜਨਾ ਤਹਿਤ ਨਗਰ ਕੌਂਸਲ ਨੂੰ 1.21 ਕਰੋੜ ਰੁ: ਦੀ ਰਾਸ਼ੀ ਪ੍ਰਾਪਤ ਹੋਈ ਸੀ। ਜਿਸ ਵਿੱਚੋ 1.03/- ਕਰੋੜ ਰੁ: ਦੀ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾ ਚੁੱਕੀ ਹੈ। ਇਹ ਸਕੀਮ ਲਗਾਤਾਰ ਜਾਰੀ ਹੈ। ਫੇਜ-2 ਅਧੀਨ 56 ਲਾਭਪਾਤਰੀਆਂ ਅਤੇ ਫੇਜ-3 ਅਧੀਨ 94 ਲਾਭਪਾਤਰੀਆਂ ਦੀ ਰਕਮ ਜਾਰੀ ਕਰਨ ਦੀ ਕਾਰਵਾਈ ਆਰੰਭੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਸਕੀਮ ਸ਼ਹਿਰੀ ਅਵਾਸ ਯੋਜਨਾ ਤਹਿਤ ਨਵੇ ਫਾਰਮ ਵੀ ਭਰੇ ਜਾਣ ਸਬੰਧੀ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਕੀਮ ਨਾਲ ਆਮ ਜਨਤਾ ਅਤੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਕਾਫੀ ਲਾਭ ਪ੍ਰਾਪਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੋਰਿੰਡਾ ਵੱਲੋ ਪਿਛਲੇ ਸਮੇ ਦੋਰਾਨ ਮੋਰਿੰਡਾ ਸ਼ਹਿਰ ਦੇ ਵਾਰਡ ਨੰ: 1,2,3,4,11 ਅਤੇ 15 ਵਿਖੇ ਲੱਗਭੱਗ 1.50 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੀ ਕੀ ਸ਼ੁਰੂਆਤ ਸ਼੍ਰੀ ਵਿਜੈ ਸ਼ਰਮਾ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮੋਹਾਲੀ ਵੱਲੋ ਕੀਤੀ ਗਈ ਹੈ ਇਸ ਤੋ ਇਲਾਵਾ ਹੋਰ ਵਿਕਾਸ ਕਾਰਜ ਨਗਰ ਕੌਂਸਲ ਵੱਲੋ ਕਰਵਾਏ ਜਾ ਰਹੇ ਹਨ।
ਈ. ਓ. ਮੋਰਿੰਡਾ ਨੇ ਦੱਸਿਆ ਕਿ ਨਗਰ ਕੌਸਲ ਮੋਰਿੰਡਾ ਵੱਲੋ ਪੰਜਾਬ ਸਰਕਾਰ ਵੱਲੋ ਆਨਲਾਈਨ ਬਿਲਡਿੰਗ ਪਲਾਨ ਈ-ਨਕਸ਼ਾ ਦੀ ਵੈਬਸਾਈਟ ਆਮ ਜਨਤਾ ਦੀ ਸਹੂਲਤਾਂ ਲਈ ਸ਼ੁਰੂ ਕੀਤੀ ਗਈ ਹੈ। ਜਿਸ ਤੇ ਆਮ ਜਨਤਾ ਆਨਲਾਈਨ ਨਕਸ਼ਾ ਅਪਲਾਈ ਕਰਕੇ ਘਰ ਬੈਠੇ ਹੀ ਆਪਣਾ ਨਕਸ਼ਾ ਪਾਸ ਕਰਵਾ ਸਕਦੇ ਹਨ। ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ, ਟਾਉਨ ਪਲਾਨਿੰਗ ਵਿੰਗ ਦੇ ਪੱਤਰ ਨੰ: ਸੀ.ਟੀ.ਪੀ(ਸਸ)-2020/12036 ਮਿਤੀ 03-08-2020 ਰਾਹੀ ਪਲਾਟ ਦੀ ਰੈਗੂਲਾਇਜੇਸ਼ਨ ਦੀ ਐਨ.ਓ.ਸੀ, ਸੀ.ਐਲ.ਯੂ, ਜੋਨਿੰਗ ਪਲੈਨ / ਲੇ-ਆਊਟ ਪਲੈਨ, ਟੈਲੀਕਮਿਨਊਕੇਸ਼ਨ ਟਾਵਰ ਆਦਿ ਬਹੁਤ ਸਾਰੀਆਂ ਸੁਵਿਧਾਵਾ ਈ-ਨਕਸ਼ਾ ਦੇ ਪੋਰਟਲ ਤੇ ਸ਼ੁਰੂ ਕੀਤੀਆਂ ਗਈਆਂ ਹਨ। ਜਿਹਨ੍ਹਾਂ ਸਬੰਧੀ ਆਮ ਜਨਤਾ ਘਰ ਬੈਠੇ ਆਨਲਾਈਨ ਅਪਲਾਈ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਵੱਲੋ ਕੋਵਿਡ-19 ਦੀ ਮਹਾਂਮਾਰੀ ਦੇ ਚਲਦੇ ਹੋਏ ਮੋਰਿੰਡਾ ਸ਼ਹਿਰ ਦੇ ਬੱਸ ਸਟੈਡ, ਬੈਕਾਂ ਅਤੇ ਹੋਰ ਪਬਲਿਕ ਪਲੇਸਜ ਵਿੱਚ ਰੋਜਾਨਾ ਸੈਨਾਟਾਇਜੇਸ਼ਨ ਕਰਵਾਈ ਜਾਂਦੀ ਹੈ।