ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਰੁੱਖ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ,13 ਸਤੰਬਰ : ਵਾਤਾਵਰਣ ਪ੍ਰਦੂਸ਼ਣ ਦਾ ਜੀਵਾਂ ਅਤੇ ਬਨਸਪਤੀ ਤੇ ਮਾਰੂ ਪ੍ਰਭਾਵ ਪੈਂਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਨੇ ਕੀਤਾ , ਉਹਨਾਂ ਅੱਗੇ ਕਿਹਾ ਕਿ ਇਨਸਾਨ ਨੇ ਆਪਣੀਆਂ ਲੋੜਾਂ ਲਈ ਮਿੱਟੀ ਤੇ ਹਵਾ ਨੂੰ ਹੀ ਦੂਸ਼ਿਤ ਨਹੀਂ ਕੀਤਾ,ਪਾਣੀ ਦੀ ਦੁਰਵਰਤੋਂ ਅਤੇ ਪਾਣੀ ਨੂੰ ਪ੍ਰਦੂਸ਼ਿਤ ਵੀ ਕੀਤਾ ਹੈ, ਸਰਹਿੰਦ ਮੰਡੀ ਵਿਖੇ ਵਾਤਾਵਰਣ ਪ੍ਰਤੀ ਸੁਹਿਰਦ ਸਾਥੀਆਂ ਨਾਲ ਰੁੱਖ ਲਗਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਸੁਨੇਹਾ ਦਿੱਤਾ ਅਤੇ ਵਾਤਾਵਰਣ ਪ੍ਰੇਮੀ ਹਰਮਨਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਲਹਿਰ "ਰੁੱਖਾਂ ਦੀ ਸਭ ਕਰੋਂ ਸੰਭਾਲ ,ਸਾਡਾ ਜੀਵਨ ਇਹਨਾਂ ਨਾਲ " ਦੀ ਕੜੀ ਨੂੰ ਅੱਗੇ ਤੋਰਿਆ। ਇਸ ਮੌਕੇ ਸੁਖਦੇਵ ਸਿੰਘ ,ਭਗਵੰਤ ਸਿੰਘ, ਜਰਨੈਲ ਸਿੰਘ, ਲਖਦੀਪ ਸਿੰਘ ਆਦਿ ਹਾਜਰ ਸਨ