ਜ਼ਿਲਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ ਸਾਹਿਬ, 14 ਸਤੰਬਰ : ਸ੍ਰੀਮਤੀ ਅਮਨੀਤ ਕੌਂਡਲ, ਐਸ.ਐਸ.ਪੀ., ਜ਼ਿਲਾ ਫਤਹਿਗੜ ਸਾਹਿਬ ਨੇ ਦੱਸਿਆ ਕਿ ਮਾੜੇ ਅਨਸਰਾਂ ਤਹਿਤ ਵਿੱਢੀ ਮੁਹਿੰਮ ਤਹਿਤ ਲੁੱਟ ਖੋਹ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ, ਜ਼ਿਲਾ ਪੁਲੀਸ ਮੁਖੀ ਨੇ ਅੱਗੇ ਦੱਸਿਆ ਕਿ ਜਗਜੀਤ ਸਿੰਘ ਜੱਲਾ ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਦੀਆਂ ਹਦਾਇਤਾਂ 'ਤੇ ਰਘਵੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਸਰਹਿੰਦ ਅਤੇ ਥਾਣਾ ਗੌਬਿੰਦਗੜ ਦੀ ਪੁਲੀਸ ਵੱਲੋ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਐਸ.ਆਈ ਸੁਰੇਸ਼ ਕੁਮਾਰ ਥਾਣਾ ਗੌਬਿੰਦਗੜ ਨੇ ਮੁਖਬਰੀ ਮਿਲਣ 'ਤੇ ਮੁਕੱਦਮਾ ਨੰਬਰ 260 ਮਿਤੀ 03.09.2020 ਅ/ਧ 399,402,9P3 25 1rms 1ct ਹਿੰ:ਦੰ:ਥਾਣਾ ਗੋਬਿੰਦਗੜ ਦਰਜ ਕੀਤਾ ਸੀ ਜਿਸ ਵਿੱਚ ਦੋਸ਼ੀ ਮਨਦੀਪ ਸਿੰਘ ਉਰਫ ਮੰਨਾ, ਨੀਰਜ ਸ਼ਰਮਾ ਉਰਫ ਆਸ਼ੂ, ਦੀਪਕ ਉਰਫ ਦੀਪ ਉਰਫ ਮਾਣਾ, ਗੁਰਵਿੰਦਰ ਸਿੰਘ ਉਰਫ ਗਿੰਦਾ, ਨਵਦੀਪ ਕੌਰ ਉਰਫ ਪੂਜਾ ਨੂੰ ਮਿਤੀ 04.09.2020 ਨੂੰ ਗ੍ਰਿਫਤਾਰ ਕਰ ਕੇ ਇਹਨਾਂ ਪਾਸੋ ਇੱਕ ਪਿਸਟਲ32 ਬੋਰ ਸਮੇਤ ਦੋ ਮੈਗਜ਼ੀਨ 32 ਬੋਰ ਅਤੇ 13 ਰੌਂਦ 32 ਬੋਰ, ਦੋ ਰੌਂਦ 38 ਬੋਰ ਅਤੇ ਅਗਸਤ 2020 ਵਿੱਚ ਲੁਧਿਆਣਾ ਸ਼ਹਿਰ ਵਿੱਚ ਖੋਹ ਕੀਤੇ ਪੈਸਿਆ ਵਿੱਚੋਂ 1,50,000 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਸਨ
ਗ੍ਰਿਫਤਾਰ ਮੁਲਜ਼ਮਾਂ ਦੀ ਪੁੱਛਗਿੱਛ ਦੇ ਆਧਾਰ 'ਤੇ ਦੋਸ਼ੀ ਪੁਨੀਤ ਬੈਂਸ ਉਰਫ ਮਨੀ ਵਾਸੀ ਮਕਾਨ ਨੰਬਰ 52 ਲੇਬਰ ਕਲੋਨੀ ਨੇੜੇ ਚੀਮਾ ਚੌਕ ਲੁਧਿਆਣਾ ਨੂੰ ਉਪਰੋਕਤ ਮੁਕੱਦਮੇ ਵਿੱਚ ਮਿਤੀ 08-09-2020 ਨੂ ੰਨਾਮਜ਼ਦ ਕੀਤਾ ਸੀ ਤੇ ਪੁਨੀਤ ਬੈਂਸ ਨੂੰ ਮਿਤੀ 12.09.2020 ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ ਉਸ ਨੂੰ ਪੇਸ਼ ਅਦਾਲਤ ਕਰ ਕੇ03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ, ਜਿਸ ਪਾਸੋਂ 03 ਨਾਜਾਇਜ਼ ਪਿਸਟਲ ਬਰਾਮਦ ਹੋਏ, ਜਿਨਾਂ ਵਿੱਚ ਦੋ ਪਿਸਟਲ 32 ਬੋਰ ਸਮੇਤ 5 ਰੌਂਦ (32 ਬੋਰ), ਇੱਕ ਪਿਸਟਲ 9 ਐਮ ਐਮ ਸ਼ਾਮਲ ਹਨ
ਪੁਨੀਤ ਬੈਂਸ 'ਤੇ ਪਹਿਲਾ ਵੀ ਵੱਖ ਵੱਖ ਥਾਣਿਆਂ ਵਿੱਚ ਲੁੱਟਾ ਖੋਹਾਂ, ਲੜਾਈ ਝਗੜੇ, ਇਰਾਦਾ ਕਤਲ ਅਤੇ ਅਸਲਾ ਐਕਟ ਦੇ ਕਈ ਮੁਕੱਦਮੇ ਦਰਜ ਹਨ ਉਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਉਸ ਖਿਲਾਫ ਮੁਕੱਦਮਾ ਨੰਬਰ 152 ਮਿਤੀ 19.08.2018 ਅ/ਧ 379ਬੀ,323,341,506,148,149 ਹਿੰ:ਦੰ: ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ ਮੁਕੱਦਮਾ ਨੰਬਰ 87 ਮਿਤੀ 31.05.2020 ਅ/ਧ 307,452,148,149,188 ਹਿੰ:ਦੰ:, 25 ਅਸਲਾ ਐਕਟ ਥਾਣਾ ਟਿੱਬਾ ਲੁਧਿਆਣਾ ਮੁਕੱਦਮਾ ਨੰਬਰ 139 ਮਿਤੀ 09.06.2020 ਅ/ਧ 307, 506, 294, 148, 149, 120ਬੀ ਹਿੰ:ਦੰ:, 25,27/ 54/59 ਅਸਲਾ ਐਕਟ ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ
ਮੁਕੱਦਮਾ ਨੰਬਰ 120 ਮਿਤੀ 03.09.2020 ਅ/ਧ 391,395,397 ਹਿੰ:ਦੰ ਥਾਣਾ ਸਦਰ ਲੁਧਿਆਣਾ। ਸਾਲ 2019 ਵਿੱਚ ਅ/ਧ 307 ਹਿੰ:ਦੰ:, 25 ਅਸਲਾ ਐਕਟ ਥਾਣਾ ਮੋਤੀ ਨਗਰ ਲੁਧਿਆਣਾ ਮੁਕੱਦਮਾ ਨੰ:260 ਮਿਤੀ ? 03.09.2020 ਅ/ਧ 399,402, 9P3 25 1rms 1ctਵਾਧਾਜੁਰਮ ਅ/ਧ 420, 465,468,471,120 2, 9P3 ਪਾਸਪੋਰਟ ਐਕਟ 2012, ਵਾਧਾ ਜੁਰਮ 411ਹਿੰ:ਦੰ:ਹਿੰ:ਦੰ:ਥਾਣਾ ਗੋਬਿੰਦਗੜ ਦਰਜ ਹਨ