ਹਰੀਸ਼ ਕਾਲੜਾ
ਰੂਪਨਗਰ, 16 ਸਤੰਬਰ 2020 - ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰੇਕ ਸਾਲ ਸਵੈ ਅਸੈਸਮੈਂਟ ਪ੍ਰਣਾਲੀ ਰਾਹੀਂ ਪ੍ਰਾਪਰਟੀ ਟੈਕਸ ਨਗਰ ਕੌਂਸਲ ਵਿਖੇ ਜਮ੍ਹਾਂ ਕਰਵਾਇਆ ਜਾਣਾ ਬਣਦਾ ਹੈ। ਇਸ ਲਈ ਨਗਰ ਕੌਂਸਲ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਏਰੀਆ ਵਿੱਚ ਸਥਿਤ ਹਰ ਕਿਸਮ ਦੀ ਪ੍ਰਾਪਰਟੀ ਦੀ ਵਿੱਤੀ ਸਾਲ 2020-21 ਦੋਰਾਨ ਪ੍ਰਾਪਰਟੀ ਟੈਕਸ ਰਿਟਰਨ 30 ਸਤੰਬਰ 2020 ਤੱਕ ਭਰਨ ਤੇ 10% ਰਿਬੇਟ ਪ੍ਰਾਪਤ ਕੀਤੀ ਜਾ ਸਕਦੀ ਹੈ। ਸਮੇਂ ਸਿਰ ਪ੍ਰਾਪਰਟੀ ਟੈਕਸ ਜਮਾਂ ਨਾ ਕਰਵਾਉਣ ਦੀ ਸੂਰਤ ਵਿੱਚ ਬਣਦੀ ਰਕਮ ਪੈਨੇਲਟੀ ਅਤੇ ਵਿਆਜ ਸਮੇਤ ਜਮਾਂ ਕਰਵਾਉਣ ਯੋਗ ਹੋਵੇਗੀ।
ਕਾਰਜਸਾਧਕ ਅਫਸਰ ਰੂਪਨਗਰ ਭਜਨ ਚੰਦ ਨੇ ਇਹ ਜਾਣਕਾਰੀ ਦਿੰਦੇ ਹੋਏ ਇਹ ਅਪੀਲ ਵੀ ਕੀਤੀ ਕਿ ਵਿਤੀ ਸਾਲ 2020-21 ਦੋਰਾਨ ਪਾਣੀ/ਸੀਵਰੇਜ਼ ਦੇ ਪਹਿਲੇ ਕੁਆਟਰ ਦੇ ਬਿੱਲ ਨਗਰ ਕੌਂਸਲ ਵੱਲੋ ਜਾਰੀ ਕਰ ਦਿੱਤੇ ਗਏ ਹਨ, ਜੇਕਰ ਪਾਣੀ/ਸੀਵਰੇਜ਼ ਦੇ ਬਿਲਾਂ ਦੀ ਰਕਮ ਅਤੇ ਬਕਾਇਆ ਸਮੇਂ ਸਿਰ ਜਮਾਂ ਨਹੀ ਕਰਵਾਏ ਗਏ ਤਾ ਰੂਲਾਂ ਅਨੁਸਾਰ ਪਾਣੀ/ਸੀਵਰੇਜ਼ ਦੀਆਂ ਸੇਵਾਵਾਂ ਬੰਦ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਲਈ ਪਾਣੀ/ਸੀਵਰ ਦੀ ਨਿਰਵਿਘਨ ਸਪਲਾਈ ਚਾਲੂ ਰੱਖਣ ਲਈ ਬਕਾਇਆ ਅਤੇ ਬਿੱਲਾਂ ਦੀ ਅਦਾਇਗੀ ਜਲਦ ਤੋ ਜਲਦ ਕੀਤੀ ਜਾਵੇ। ਸਮੇਂ ਸਿਰ ਅਦਾਇਗੀ ਨਾ ਕਰਨ ਦੀ ਸੂਰਤ ਵਿਚ ਜੇਕਰ ਇਸ ਦਫਤਰ ਵਲੋਂ ਪਾਣੀ/ਸੀਵਰੇਜ਼ ਦੇ ਕੂਨੇੈਕਸ਼ਨ ਬੰਦ ਕਰਨ ਸਬੰਧੀ ਕਾਰਵਾਈ ਕੀਤੀ ਜਾਦੀ ਹੇੈ ਤਾ ਸਬੰਧਤ ਦੀ ਨਿੱਜੀ ਜਿੰਮੇਵਾਰੀ ਹੋਵੇਗੀ।