ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2020 - ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਚੰਗੀਗੜ ਵਲੋਂ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ, ਝੀਲ ਨੰਬਰ 2 ਦੇ ਸਾਹਮਣੇ ਕੋਠੇ ਸੁੱਚਾ ਸਿੰਘ ਰੋਡ, ਬਠਿੰਡਾ ਵਿਖੇ ਦਿਵਿਆਂਗ ਲੜਕੇ ਤੇ ਲੜਕੀਆਂ ਲਈ ਬਿਲਕੁਲ ਮੁਫ਼ਤ ਸਿਲਾਈ, ਕਢਾਈ ਅਤੇ ਕੰਪਿਊਟਰ ਕੋਰਸ ਚਲਾਏ ਜਾ ਰਹੇ ਇਨਾਂ ਕੋਰਸਾਂ ਦੀ ਲੜੀ ਤਹਿਤ ਨਵਾਂ ਸੈਸ਼ਨ 1 ਅਕਤੂਬਰ 2020 ਤੋਂ ਸ਼ੁਰੂ ਹੋੋਵੇਗਾ। ਇਹ ਜਾਣਕਾਰੀ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਸਾਂਝੀ ਕੀਤੀ।
ਡਾ. ਤੇਅਵਾਸਪ੍ਰੀਤ ਕੌਰ ਨੇ ਹੋਰ ਦੱਸਿਆ ਕਿ ਤਿੰਨ ਮਹੀਨੇ ਦਾ ਕੰਪਿਊਟਰ ਕੋਰਸ ਕਰਵਾਉਣ ਉਪਰੰਤ ਕਿਸੇ ਵੀ ਕੰਪਨੀ ਵਿਚ ਨੌਕਰੀ 'ਤੇ ਲਗਵਾਇਆ ਜਾਵੇਗਾ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਤਿੰਨ ਮਹੀਨੇ ਵਾਲੇ ਕੰਪਿਊਟਰ ਕੋਰਸ ਵਿਚ ਸਿਖਿਆਰਥੀ ਨੂੰ ਵਜੀਫ਼ਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਰਸ ਮੁਕੰਮਲ ਕਰਨ ਉਪਰੰਤ ਵਿਭਾਗ ਵਲੋਂ ਸਰਟੀਫ਼ਿਕੇਟ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੋਰਸ ਵਿਚ ਦਾਖ਼ਲਾ ਲੈਣ ਲਈ ਪ੍ਰਾਰਥੀ ਦੀ ਉਮਰ 18-40 ਸਾਲ ਦੇ ਵਿਚ ਹੋਵੇ ਤੇ ਘੱਟੋਂ-ਘੱਟ 40 ਫੀਸਦੀ ਅਪੰਗ ਹੋਵੇ। ਕੰਪਿਊਟਰ ਟੇ੍ਰਨਿੰਗ ਲਈ ਘੱਟੋਂ-ਘੱਟ ਵਿਦਿਅਕ ਯੋਗਤਾ ਮੈਟ੍ਰਿਕ ਪਾਸ ਹੋਵੇ। ਟੇ੍ਰਨਿੰਗ ਕੋਰਸਾਂ ਵਿਚ ਸਿਖਿਆਰਥੀਆਂ ਨੂੰ 2000 ਹਜ਼ਾਰ ਪ੍ਰਤੀ ਮਹੀਨਾ ਸਕਾਲਰਸ਼ਿਪ ਦਿੱਤਾ ਜਾਵੇਗਾ। ਕੋਰਸ ਦਾ ਸਮਾਂ ਇੱਕ ਸਾਲ ਦਾ ਹੋਵੇਗਾ।
ਡਾ. ਤੇਅਵਾਸਪ੍ਰੀਤ ਕੌਰ ਦੱਸਿਆ ਕਿ ਤਿੰਨ ਮਹੀਨੇ ਵਾਲੇ ਕੋਰਸ ਵਿਚ ਕੋਈ ਵਜੀਫ਼ਾ ਨਹੀਂ ਦਿੱਤਾ ਜਾਵੇਗਾ। ਕੰਪਿਊਟਰ ਕੋਰਸ ਦੀ ਟੇ੍ਰਨਿੰਗ ਆਨ-ਲਾਇਨ ਹੀ ਦਿੱਤੀ ਜਾਵੇਗੀ ਜਦੋਂ ਤੱਕ ਪ੍ਰਸ਼ਾਸਨ ਵਲੋਂ ਸੈਂਟਰ ਖੁੱਲਣ ਦੇ ਹੁਕਮ ਜਾਰੀ ਨਹੀਂ ਹੁੰਦੇ। ਪ੍ਰਾਰਥੀ ਆਪਣਾ ਦਾਖ਼ਲਾ 90215-00786, 98770-97677 ਤੇ 94636-21790 'ਤੇ ਵਟਸਐਪ ਰਾਹੀਂ ਕਰਵਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਸੁਪਰਡੈਂਟ, ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ, ਬਠਿੰਡਾ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਦਫ਼ਤਰ ਵਿਖੇ ਪਤਾ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਾਰਥੀ ਦਫ਼ਤਰ ਦੇ ਫੋਨ ਨੰਬਰ 0164-2211480, 90215-00786 ਤੇ 94636-21790 'ਤੇ ਸੰਪਰਕ ਕਰ ਸਕਦਾ ਹੈ।