ਧਰਨੇ ਦੀ ਅਗਵਾਈ ਕਰਦੇ ਹੋਏ ਵਿਧਾਇਕ ਕੰਬੋਜ਼ ਅਤੇ ਹੋਰ
ਦੀਦਾਰ ਗੁਰਨਾ
ਰਾਜਪੁਰਾ 21 ਸਤੰਬਰ :ਕੇਂਦਰ ਦੀ ਮੋਦੀ ਸਰਕਾਰ ਖਿਲਾਫ ਵਿਧਾਨ ਸਭਾ ਰਾਜਪੁਰਾ ਹਲਕੇ ਵਿੱਚ ਵਿਧਾਇਕ ਕੰਬੋਜ਼ ਦੀ ਅਗਵਾਈ ਹੇਠ ਵਿਸ਼ਾਲ ਧਰਨੇ ਲਗਾਏ ਗਏ ,ਜਿਨ੍ਹਾਂ ਦੀ ਅਗਵਾਈ ਵਿਧਾਇਕ ਕੰਬੋਜ਼ ਨੇ ਖੁਦ ਕੀਤੀ ,ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸ ਕੰਬੋਜ਼ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਤਹਿਤ ਜਿੱਥੇ ਫ਼ਸਲਾਂ ਦੇ ਘੱਟੋ ਘੱਟ ਸਮੱਰਥਨ ਮੁੱਲ ਨੂੰ ਖ਼ਤਮ ਕੀਤਾ ਗਿਆ ਹੈ,ਉਥੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਵਿਅਕਤੀ ਨੂੰ ਮੰਡੀ ਤੋਂ ਬਾਹਰ ਵੀ ਫਸਲ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਸਰਕਾਰ ਬਹੁਤ ਥੋੜੀ ਫਸਲ ਹੀ ਖਰੀਦ ਸਕਿਆ ਕਰੇਗੀ, ਇਸ ਨਾਲ ਜਿੱਥੇ ਕਿਸਾਨ ਫਸਲਾਂ ਦੀਆਂ ਕੀਮਤਾਂ ਲਈ ਵਪਾਰੀਆਂ 'ਤੇ ਨਿਰਭਰ ਹੋ ਜਾਵੇਗਾ, ਉਥੇ ਆੜ੍ਹਤੀ, ਮਜ਼ਦੂਰ ਅਤੇ ਟਰਾਂਸਪੋਰਟਰ ਵੀ ਬਰਬਾਦ ਹੋ ਜਾਣਗੇ
ਉਹਨਾਂ ਅੱਗੇ ਕਿਹਾ ਕਿ ਇਸ ਨਾਲ ਪੰਜਾਬ ਦਾ ਮੰਡੀਕਰਨ ਪ੍ਰਬੰਧ ਵੀ ਬਰਬਾਦ ਹੋ ਜਾਵੇਗਾ ਤੇ ਸਭ ਤੋਂ ਮਾੜਾ ਹਾਲ ਪੰਜਾਬ ਦੀਆਂ ਲਿੰਕ ਸੜਕਾਂ ਦਾ ਹੋਵੇਗਾ, ਜੋ ਕਿ ਪੰਜਾਬ ਮੰਡੀ ਬੋਰਡ ਵੱਲੋਂ ਬਣਾਈਆਂ ਜਾਂਦੀਆਂ ਹਨ ਅਤੇ ਸੂਬਾ ਸਰਕਾਰ ਨੂੰ ਜੋ ਆਮਦਨ ਹੁੰਦੀ ਹੈ, ਉਹ ਵੀ ਬੰਦ ਹੋ ਜਾਵੇਗੀ ਤੇ ਸੂਬਾ ਸਰਕਾਰ ਦੀ ਕੇਂਦਰ ਉਤੇ ਨਿਰਭਰਤਾ ਹੋਰ ਵੱਧ ਜਾਵੇਗੀ। ਇਹ ਕਾਲੇ ਕਾਨੂੰਨ ਦੇਸ਼ ਦੇ ਸੰਘੀ ਢਾਂਚੇ ਨੂੰ ਵੀ ਬਰਬਾਦ ਕਰ ਦੇਣਗੇ, ਇਸ ਮੌਕੇ ਇਸ ਮੌਕੇ ਨਰਿੰਦਰ ਸ਼ਾਸਤਰੀ, ਭੁਪਿੰਦਰ ਸੈਣੀ, ਅਮਨਦੀਪ ਨਾਗੀ, ਸਰਬਜੀਤ ਸਿੰਘ,ਬਲਦੇਵ ਸਿੰਘ ਗੱਦੋਮਜਰਾ, ਵਿਨੈ ਨਿਰੰਕਾਰੀ, ਸੇਵਾ ਸਿੰਘ ਚੱਕ, ਮਲਕੀਤ ਉੱਪਲਹੇੜੀ, ਜਤਿਨ ਭਾਰਦਵਾਜ, ਦਲਬੀਰ ਸੱਗੂ, ਚੇਤਨ ਦਾਸ ਹਾਜ਼ਰ ਸਨ