ਹਰਜਿੰਦਰ ਸਿੰਘ ਭੱਟੀ
- ਕਿਊਜ਼ ਮੁਕਾਬਲੇ ਦਾ ਸਮਾਂ ਦੁਪਾਹਿਰ 02:00 ਤੋਂ 02:30 ਵਜੇ ਤੱਕ
- ਕਿਊਜ਼ ਮੁਕਾਬਲੇ ਦੇ ਜੇਤੂਆਂ ਲਈ ਪਹਿਲਾ ਇਨਾਮ 5000/- ਰੁਪਏ
ਐਸ.ਏ.ਐਸ ਨਗਰ, 30 ਸਤੰਬਰ 2020 - ਮੁੱਖ ਚੋਣ ਅਫਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 01 ਅਕਤੂਬਰ ਨੂੰ ਦੁਪਹਿਰ 02:00 ਵਜੇ ਤੋਂ 02:30 ਵਜੇ ਤੱਕ ਪੰਜਾਬ ਰਾਜ ਦੇ ਸਮੂਹ ਬੂਥ ਲੈਵਲ ਅਫਸਰ ਅਤੇ ਇਲੈਕਟੋਰਲ ਲੀਟਰੇਸੀ ਕਲੱਬਾਂ ਦਾ ਆਨਲਾਇਨ ਕਿਊਜ਼ ਮੁਕਾਬਲਾ ( through flexiquiz ) ਕਰਵਾਇਆ ਜਾਵੇਗਾ । ਇਹ ਕਿਊਜ਼ ਮੁਕਾਬਲਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਵਸ ਮਨਾਉਣ ਦੇ ਸਬੰਧ ਵਿਚ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਡਿਪਟੀ ਕਮਿਸ਼ਨਰ -ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 50 ਮਲਟੀਪਲ ਚੋਣ ਦੇ ਪ੍ਰਸ਼ਨ ਹੋਣਗੇ । ਮੁਕਾਬਲਿਆਂ ਦਾ ਨਤੀਜਾ 02 ਅਕਤੂਬਰ ਨੂੰ ਦੁਪਹਿਰ 12:00 ਵਜੇ ਫੇਸਬੁਕ ਲਾਈਵ ਤੇ ਘੋਸ਼ਿਤ ਕੀਤਾ ਜਾਵੇਗਾ । ਕਿਊਜ਼ ਮੁਕਾਬਿਲਾਂ ਦੇ ਜੇਤੂਆਂ ਲਈ ਪਹਿਲਾ ਇਨਾਮ 5000/- ਰੁਪਏ, ਦੂਜਾ ਇਨਾਮ 4000/- ਰੁਪਏ ਅਤੇ ਤੀਜਾ ਇਨਾਮ 3000/- ਰੁਪਏ ਰੱਖਿਆ ਗਿਆ ਹੈ।
ਵਧੀਕ ਚੋਣ ਅਫਸਰ ਨੇ ਕਿਹਾ ਕਿ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ 052-ਖਰੜ, 053-ਐਸ.ਏ.ਐਸ ਨਗਰ, ਅਤੇ 112-ਡੇਰਾਬਸੀ ਦੇ ਸਮੂਹ ਬੂਥ ਲੈਵਲ ਅਫਸਰ ਅਤੇ ਇਲੈਕਟਰੋਲ ਲਿਟਰੇਸੀ ਕਲੱਬ ਇਸ ਕਿਊਜ ਮੁਕਾਬਲੇ ਵਿੱਚ ਭਾਗ ਲੈਣਾ ਯਕੀਨੀ ਬਣਾਉਣ । ਉਨ੍ਹਾਂ ਦੱਸਿਆ ਕਿ ਆਨਲਾਇਨ ਕਿਊਜ਼ ਮੁਕਾਬਲੇ (Through Flexiquiz) ਦਾ ਲਿੰਕ ਬੀ.ਐਲ.ਓਜ਼ ਲਈ https://rb.gy/fif4xb ਅਤੇ ਇਲੈਕਟੋਰਲ ਲਿਟਰੇਸੀ ਕਲੱਬਾਂ ਲਈ https://rb.gy/yjv1az ਹੈ।