ਡਾ. ਸੁਖਵੰਦਰ ਸਿੰਘ ਬਿਲਿੰਗ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਦਾ ਅਹੁਦਾ ਸੰਭਾਲਦੇ ਹੋਏ
ਫ਼ਤਿਹਗੜ੍ਹ ਸਾਹਿਬ 13 ਅਕਤੂਬਰ : ਡਾ. ਸੁਖਵੰਦਰ ਸਿੰਘ ਬਿਲਿੰਗ ਸਿੱਖ ਪੰਥ ਦੀ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਨਿਯੁਕਤ ਹੋਏ ਹਨ। ਉਹ ਪਹਿਲਾਂ ਗਣਿਤ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਅਤੇ ਡੀਨ ਫੈਕਲਟੀ ਆਫ ਬੇਸਿਕ ਐਂਡ ਅਪਲਾਇਡ ਸਾਇੰਸਿਜ਼ ਵਜੋਂ ਵੀ ਯੂਨੀਵਰਸਿਟੀ ਵਿੱਚ ਸੇਵਾ ਨਿਭਾ ਰਹੇ ਹਨ। ਪ੍ਰੋ. ਬਿਲਿੰਗ ਦਾ ਅਕਾਦਮਿਕ ਖੇਤਰ ਮੂਲ ਗਣਿਤ (ਪਿਓਰ ਮੈਥੇਮੈਟਿਕਸ) ਹੈ ਜਿਸ ਵਿੱਚ ਉਹ ਸਲਾਇਟ ਲੌਂਗੋਵਾਲ ਤੋਂ ਪੀ-ਐਚ. ਡੀ. ਡਿਗਰੀ ਹਾਸਲ ਹਨ। ਮੂਲ ਗਣਿਤ ਦੇ ਖੇਤਰ ਵਿੱਚ ਉਨ੍ਹਾਂ ਦਾ ਖੋਜ-ਕਾਰਜ ਵੱਡੀ ਗਿਣਤੀ ਵਿੱਚ ਹੈ। ਵੱਖੋ-ਵੱਖ ਬਾਹਰਲੇ ਦੇਸਾਂ ਦੇ ਅੰਤਰਰਾਸ਼ਟਰੀ ਖੋਜ-ਪੱਤਰਾਂ ਵਿੱਚ ਉਨ੍ਹਾਂ ਦੇ ਸੱਤਰ ਤੋਂ ਵੱਧ ਖੋਜ-ਪਰਚੇ ਛਪ ਚੁੱਕੇ ਹਨ। ਮੂਲ ਗਣਿਤ ਵਿੱਚ ਖੋਜ ਸਦਕਾ ਉਨ੍ਹਾਂ ਨੂੰ "ਯੰਗ ਸਾਇੰਟਿਸਟ" ਪੁਰਸਕਾਰ ਵੀ ਮਿਲਿਆ ਹੋਇਆ ਹੈ। ਆਸ ਹੈ ਕਿ ਉਨ੍ਹਾਂ ਦੀ ਇਸ ਨਿਯੁਕਤੀ ਨਾਲ ਯੂਨੀਵਰਸਿਟੀ ਅਕਾਦਮਿਕ ਅਤੇ ਖੋਜ ਦੇ ਖੇਤਰ ਵਿੱਚ ਹੋਰ ਬੁਲੰਦੀਆਂ ਛੂਹ ਸਕੇਗੀ।