← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 14 ਅਕਤੂਬਰ 2020 - ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇਕੇ ਲੈਕੇ ਜਾਂ ਵਾਲੇ ਖਿਲਾਫ ਪੁਲਿਸ ਵਲੋਂ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏਐਸਆਈ ਬਹਾਦੁਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਤੀਰਥ ਸਿੰਘ ਪੁੱਤਰ ਲਛਮਣ ਸਿੰਘ ਨਿਵਾਸੀ ਅਗਵਾੜ ਡਾਲਾ ਜਗਰਾਓਂ ਨੇ ਸ਼ਿਕਾਇਤ ਦਰਜ ਕਾਰਵਾਈ ਸੀ ਕਿ ਮਿਤੀ 3 ਅਕਤੂਬਰ ਨੂੰ ਉਸਦੀ ਲੜਕੀ ਨਿਸ਼ਾ ਘਰ ਵਿਚ ਇੱਕਲੀ ਸੀ ਅਤੇ ਜਦੋਂ ਉਹ ਵਾਪਿਸ ਆਪਣੇ ਘਰ ਸ਼ਾਮ ਨੂੰ ਪੁੱਜਾ ਤਾਂ ਉਸਨੇ ਵੇਖਿਆ ਕਿ ਨਿਸ਼ਾ ਘਰ ਵਿਚ ਨਹੀਂ ਸੀ ਅਤੇ ਹੁਣ ਪਤਾ ਲੱਗਾ ਹੈ ਕਿ ਉਸਦੀ ਲੜਕੀ ਨੂੰ ਮੇਵਾ ਸਿੰਘ ਨਿਵਾਸੀ ਫਿਰੋਜਪੁਰ ਆਪਣੇ ਮਾਮੇ ਸੋਨੂ ਦੀ ਮਦਦ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇਕੇ ਵਰਗਲਾ ਕੇ ਆਪਣੇ ਨਾਲ ਕੀਤੇ ਲੈ ਗਿਆ ਹੈ। ਪੁਲਿਸ ਵਲੋਂ ਇਸ ਸੰਬੰਧੀ ਮੇਵਾ ਸਿੰਘ ਅਤੇ ਸੋਨੂ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।
Total Responses : 936