ਦੀਪਕ ਜੈਨ
ਜਗਰਾਉਂ, 14 ਅਕਤੂਬਰ 2020 - ਪੁਲਿਸ ਦੁਆਰਾ ਐਨੀਆ ਪਾਬੰਦੀਆ ਲਗਾਉਣ ਦੇ ਬਾਵਜੂਦ ਵੀ ਇਹ ਗੁੰਡਾਗਰਦੀ ਦਾ ਸਿਲਸਲਾ ਜਾਰੀ ਹੈ। ਹੁਣ ਵੀ ਅਜਿਹੇ ਲੋਕ ਭੋਲੇ ਭਾਲੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਹਨ ਤੇ ਉਨ੍ਹਾਂ ਨਾਲ ਗਾਲੀ ਗਲੋਚ ਤੇ ਕੁੱਟਮਾਰ ਕਰਦੇ ਹਨ। ਅਜਿਹੀ ਹੀ ਇੱਕ ਘਟਨਾ ਬਲਜਿੰਦਰ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਜਗਰਾਉਂ ਨਾਲ ਵਾਪਰੀ ਬਲਜਿੰਦਰ ਸਿੰਘ ਨੇ ਪੁਲਿਸ ਕੋਲ ਜਾ ਕੇ ਬਿਆਨ ਕੀਤਾ ਕੇ ਮੈਂ ਗੁਰਦਆਰਾ ਭਹੋਈ ਸਾਹਿਬ ਅਗਵਾੜ ਲੋਪੋਂ ਜਗਰਾਉਂ ਵਿਖੇ ਲੰਗਰ ਹਾਲ ਵਿੱਚੋਂ ਦਰਬਾਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਤਾਂ ਜਸਪੀਤ ਸਿੰਘ ਪੁੱਤਰ ਬਲਵੀਰ ਸਿੰਘ, ਬਲਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ, ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ, ਜਗਬਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਰਾਜਵਿੰਦਰ ਸਿੰਘ ਪੁੱਤਰ ਜੁਗਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਜਗਰਾਉਂ ਨੇ ਮੈਨੂੰ ਰੋਕ ਕੇ ਰਾਡਾ ਲੋਹਾ ਅਤੇ ਸੋਟੀਆ ਨਾਲ ਹਮਲਾ ਇਹ ਕਹਿ ਕੇ ਕਰ ਦਿੱਤਾ ਕੇ ਇਸਨੂੰ ਪ੍ਰਧਾਨ ਬਣਨ ਬਹੁਤ ਸ਼ੋਕ ਹੈ ਜਿਸਤੋਂ ਉਹ ਮੈਨੂੰ ਗਾਲੀ ਗਲੋਚ ਤੇ ਕੁੱਟਦੇ ਮਾਰਦੇ ਰਹੇ। ਫਿਰ ਇੱਕਠ ਹੰਦਾ ਦੇਖ ਉਹ ਮੌਕਾ ਦੇਖ ਉੱਥੋਂ ਭੱਜ ਗਏ। ਜਿਸ 'ਤੇ ਪੁਲਿਸ ਨੇ ਬਲਜਿੰਦਰ ਸਿੰਘ ਦੇ ਬਿਆਨਾ ਤੇ ਇੰਨਾ ਵਿਆਕਤੀਆ ਤੇ ਆਈ.ਪੀ.ਸੀ ਧਾਰਾ 341, 323, 506, 148, 149,ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।