ਦੀਪਕ ਜੈਨ
ਜਗਰਾਉਂ, 15 ਅਕਤੂਬਰ 2020 - ਪਰਮਜੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਜਗਰਾਉਂ ਨੇ ਪੁਲਿਸ ਕੋਲ ਬਿਆਂਨ ਕੀਤਾ ਕਿ ਮਿਤੀ 16.5.2020 ਨੂੰ ਸਾਮ ਗੁਗਨਾ ਪੁੱਤਰ ਇੰਦਰਜੀਤ ਸਿੰਘ ਜਗਰਾਉਂ ਜਿਸ ਨਾਲ ਗੱਗੂ, ਪੈਰੀ, ਗਗਨ ਵਾਸੀ ਜਗਰਾਉਂ ਜੋ ਕਿ ਗੁਗਨੇ ਦੀ ਗੈਂਗ ਦੇ ਮੈਂਬਰ ਹਨ ਇਕ ਕਾਰ ਆਈ-20 ਜਿਸਦਾ ਰੰਗ ਚਿੱਟਾ ਸੀ 'ਚ ਆਏ ਅਤੇ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਆਉਂਦੇ ਸਾਰ ਹੀ ਕਾਰ ਵਿੱਚੋਂ ਨਿਕਲਦੇ ਹੋਏ ਕਹਿਣ ਲੱਗੇ ਅੱਜ ਤੈਨੂੰ ਲੜਾਈ ਅੱਡਾ ਰਾਏਕੋਟ ਜਗਰਾਉਂ ਦਾ ਸਵਾਦ ਚਖਾਉਦੇ ਹਾਂ। ਜਿਸ 'ਤੇ ਮੈਂ ਕਿਹਾ ਇਸ ਲੜਾਈ ਦਾ ਮੈਨੂੰ ਪਤਾ ਨਹੀ ਹੈ। ਜਿਸ ਤੇ ਸਾਰੇ ਜਾਣੇ ਮੇਰੇ ਮਗਰ ਭੱਜੇ ਗੁਗਨੇ ਕੋਲ ਕੋਈ ਨੁਕੀਲੀ ਚੀਜ ਜਾਪਦੀ ਸੀ ਮੈਂ ਡਰਦਾ ਆਪਣੇ ਘਰ ਨੂੰ ਭੱਜ ਗਿਆ ਤਾਂ ਮਗਰੇ ਹੀ ਇਹ ਵਿਅਕਤੀ ਮੇਰੇ ਘਰ ਆ ਗਏ। ਗੁਗਨੇ ਨੇ ਮੇਰੇ ਨੁਕੀਲੀ ਚੀਜ ਨਾਲ ਵਾਰ ਕਰਨੇ ਸੁਰੂ ਕਰ ਦਿੱਤੇ, ਗੁਗਨੇ ਦੇ ਸਾਥੀ ਗੱਗੂ,ਪੈਰੀ ਨੇ ਮੇਰੀਆਂ ਬਾਹਾ ਫੜ ਲਈਆ ਤੇ ਗਗਨ ਕਹਿ ਰਿਹਾ ਸੀ ਅੱਜ ਇਸਨੂੰ ਅੱਡਾ ਰਾਏਕੋਟ ਵਾਲੀ ਲੜਾਈ ਦਾ ਸਵਾਦ ਚੁਖਾਉਣਾ ਹੈ,ਤੇ ਉੱਚੀ ਉੱਚੀ ਲਲਕਾਰੇ ਮਾਰ ਰਹੇ ਸੀ। ਮੇਰੇ ਮਾਤਾ ਦੇ ਰੋਲਾ ਪਾਉਣ ਤੇ ੨ ਲੜਕੇ ਮੋਟਰਸਾਈਲ ਤੇ ਇੱਕ ਦਾ ਨਾਮ ਸੋਨੀ ਤੇ ਦੂਜੇ ਦਾ ਨਾਮ ਸਾਹਿਲ ਹੈ। ਉਹ ਵੀ ਦਰਵਾਜੇ ਦੇ ਮੁਹਰੇ ਖੜ ਕੇ ਲਲਕਾਰੇ ਮਾਰ ਕੇ ਕਹਿ ਰਹੇ ਸੀ ਕਿ ਅੱਜ ਲੜਾਈ ਦਾ ਸਵਾਦ ਜੋਤੇ ਵਾਲੀ ਇਸਨੂੰ ਚਖਾ ਚੱਲੇ ਹਾਂ। ਪੁਲਿਸ ਨੇ ਪਰਮਜੀਤ ਦੇ ਬਿਆਨਾ ਦੇ ਅਧਾਰ ਤੇ ਅੱਧੀ ਦਰਜਨ ਕਰੀਬ ਵਿਆਕਤੀਆ ਤੇ ਆਈ ਪੀ ਸੀ ਦੀ ਧਾਰਾ 452, 324, 323, 506, 148, 149 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ।