ਦੀਪਕ ਜੈਨ
ਜਗਰਾਉਂ, 16 ਅਕਤੂਬਰ 2020 - ਦਰਸਨ ਕੌਰ ਪਤਨੀ ਲਛਮਨ ਸਿੰਘ ਵਾਸੀ ਕਲਸੀਆ ਨੇ ਪੁਲਿਸ ਜਾ ਕੇ ਬਿਆਨ ਕੀਤਾ ਕੇ ਮੇਰਾ ਲੜਕਾ ਜਸਵੀਰ ਸਿੰਘ (ਸੀਰਾ) ਮਿਤੀ 30.09.2020 ਨੂੰ ਘਰ ਪਿੰਡ ਕਲਸੀਆ ਤੇ ਸਰਦਾਰ ਹਰੀ ਸਿੰਘ ਨਲਵਾ ਚੌਕ ਰਾਏਕੋਟ ਬੂਟੇ ਲਗਾਉਣ ਗਿਆਂ ਸੀ ਜੋ ਕਿ ਕਾਫੀ ਸਮਾ ਘਰ ਨਹੀ ਆਇਆ ਤਾਂ ਪਤਾ ਲੱਗਾ ਕਿ ਜਸਵੀਰ ਸਿੰਘ ਦੀ ਠੇਕੇ ਦੇ ਕਰਿੰਦਿਆਂ ਵਲੋਂ ਕੁੱਟਮਾਰ ਕਰਨ ਤੇ ਉਸ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਦਾਖਲ ਕਰਵਾਇਆ ਗਿਆ।
ਡਾਕਟਰਾ ਵੱਲੋ ਮੁੱਢਲੀ ਸਹਾਇਤਾ ਦੇਣ ਤੋ ਬਾਅਦ ਜਸਵੀਰ ਸਿੰਘ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ। ਜੋ ਕਿ ਜਸਵੀਰ ਸਿੰਘ 01.10.2020 ਤੋ 06.10.2020 ਤੱਕ ਪੀ ਜੀ ਆਈ ਚੰਡੀਗੜ੍ਹ ਜੇਰੇ ਇਲਾਜ ਸੀ। ਜਿਸ ਤੋ ਬਾਅਦ ਇਲਾਜ ਆਂਪਣੇ ਘਰ ਪਿੰਡ ਕਲਸੀਆ ਆ ਗਿਆ ਸੀ। ਮਿਤੀ 12.10.2020 ਨੂੰ ਜਸਵੀਰ ਸਿੰਘ ਦੁਪਹਿਰ ਦਾ ਖਾਣਾ ਖਾਣ ਤੋ ਬਾਅਦ ਸੋ ਗਿਆ ਸੀ। ਸਾਮ ਨੂੰ ਉਠਾਉਣ 'ਤੇ ਨਹੀਂ ਉੱਠਿਆ ਸੀ ਜਿਸ 'ਤੇ ਚੈੱਕ ਕਰਨ 'ਤੇ ਪਿੰਡ ਦੇ ਡਾਕਟਰ ਵੱਲੋ ਉਸ ਨੂੰ ਮ੍ਰਿਤ ਕਰਾਰ ਦਿੱਤਾ ਗਿਆ। ਜੋ ਕਿ ਬਾਅਦ ਵਿੱਚ ਪਤਾ ਲੱਗਾ ਕੇ ਜਸਵੀਰ ਸਿੰਘ ਦੀ ਮੌਤ 30.09.2020 ਨੂੰ ਕੁਝ ਵਿਆਕਤੀਆ ਦੁਆਰਾ ਕੀਤੀ ਕੁੱਟਮਾਰ ਕਾਰਨ ਹੋਈ ਹੈ।
ਪੁਲਿਸ ਨੇ ਦਰਸਨ ਕੌਰ ਦੇ ਬਿਆਨਾ ਦੇ ਅਧਾਰ ਤੇ ਅਨਮੋਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਯੂਪੀ, ਸੁਖਦੇਵ ਸਿੰਘ ਸੁੱਖਾ ਪੁੱਤਰ ਸਾਧੂ ਸਿੰਘ, ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਹਰੀ ਸਿੰਘ ਨਲਵਾ ਚੋਕ ਠੇਕੇ ਦਾ ਮੁੱਖ ਸੇਲਜਮੈਨ, ਸਰਾਬ ਠੈਕੇ ਦਾ ਮਨੈਜਰ, ਤੇ ਆਈ ਪੀ ਸੀ ਦੀ ਧਾਰਾ 302, 148, 149, 129 ਬੀ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ।