← ਪਿਛੇ ਪਰਤੋ
ਫ਼ਿਰੋਜ਼ਪੁਰ, 17 ਅਕਤੂਬਰ 2020 - ਫਿਰੋਜ਼ਪੁਰ ਦੇ ਪਿੰਡ ਮਹਾਲਮ ਵਿਖੇ ਡਿਪੂ ਹੋਲਡਰ ਵੱਲੋਂ ਕਣਕ ਦੀ ਸਹੀ ਵੰਡ ਨਾ ਕਰਨ ਕਰਕੇ ਉਸ ਖਿਲਾਫ 420 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਆਰਿਫ ਕੇ ਪੁਲਿਸ ਦੇ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਵਗੈਰਾ ਪਿੰਡ ਮਹਾਲਮ ਵੱਲੋਂ ਰਿੱਟ ਨੰਬਰ ਸੀਆਰਐੱਮ-ਐੱਮ-26635 ਆਫ 2020 ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਪਾਈ ਗਈ ਸੀ, ਜਿਸ ਸਬੰਧੀ ਜਸਟਿਸ ਅਮੋਲਰਤਨ ਸਿੰਘ ਵੱਲੋਂ ਮਿਤੀ 9 ਸਤੰਬਰ 2020 ਨੂੰ ਆਰਡਰ ਪਾਸ ਕੀਤਾ ਗਿਆ ਤੇ ਜਿਸ ਦੀ ਕਾਪੀ ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਨੂੰ ਭੇਜੀ ਗਈ ਸੀ ਤੇ ਪੜਤਾਲ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ। ਪੜਤਾਲ ਦੌਰਾਨ ਪਾਇਆ ਗਿਆ ਕਿ ਦੋਸ਼ੀ ਮੇਜਰ ਸਿੰਘ ਡਿਪੂ ਹੋਲਡਰ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮਹਾਲਮ ਵੱਲੋਂ ਖਪਤਕਾਰਾਂ ਨੂੰ ਕਣਕ ਦੀ ਸਹੀ ਵੰਡ ਨਾ ਕਰਕੇ ਅਤੇ ਬਣੀ ਮਾਤਰਾ ਤੋਂ ਘੱਟ ਤਕਸੀਮ ਕਰਨ ਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।
Total Responses : 936