ਫਿਰੋਜ਼ਪੁਰ 19 ਅਕਤੂਬਰ 2020 - ਭਗਵਾਨ ਪਰਸ਼ੂਰਾਮ ਵੈਲਫੇਅਰ ਟਰੱਸਟ ਫਿਰੋਜ਼ਪੁਰ ਦੀ ਮੀਟਿੰਗ ਹਰੀ ਰਾਮ ਖਿੰਦੜੀ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਅਮਿਤ ਸ਼ਰਮਾ ਵਕੀਲ ਵੱਲੋਂ ਟਰੱਸਟ ਦੇ ਨਿਯਮ ਅਤੇ ਕਾਰਜ ਦੇ ਉਦੇਸ਼ਾਂ ਦੀ ਜਾਣਕਾਰੀ ਦਿੱਤੀ। ਸ਼੍ਰੀ ਬ੍ਰਾਹਮਣ ਸਭਾ ਰਜਿ. ਫਿਰੋਜ਼ਪੁਰ ਦੇ ਪ੍ਰਧਾਨ ਪ੍ਰੇਮ ਰਾਜ ਜੋਸ਼ੀ ਵੱਲੋਂ ਆਪਣੇ ਵਿਚਾਰਾਂ ਵਿਚ ਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਮੇਂ ਦੀ ਦਾਨ ਜਿਹੜਾ ਅਸੀਂ ਕਰਦੇ ਹਾਂ, ਉਸਤ ਤੋਂ ਪ੍ਰਾਪਤ ਫਲ ਪ੍ਰਾਪਤੀ ਬਾਰੇ ਰਸਤਾ ਦਿਖਾਇਆ। ਡਾ. ਪੀਕੇ ਅਗਰਵਾਲ ਚੇਅਰਮੈਨ ਟਰੱਸਟ ਵੱਲੋਂ ਦਾਨ ਦੇ ਫਲ ਪ੍ਰਾਪਤ ਪ੍ਰਭਾਵਿਤ ਹੋ ਕੇ ਇਕ ਕਨਾਲ ਆਪਣੇ ਪੁਰਾਣੇ ਸਕੂਲ ਦੀ ਜ਼ਮੀਨ ਟਰੱਸਟ ਨੂੰ ਦਾਨ ਦਿੱਤੀ ਗਈ। ਡਾ. ਅਗਰਵਾਲ ਜੋ ਧਾਰਮਿਕ ਅਤੇ ਸਮਾਜਿਕ ਤੌਰ ਤੇ ਹਰ ਕੰਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਹਰੀ ਰਾਮ ਖਿੰਦੜੀ ਪ੍ਰਧਾਨ ਟਰੱਸਟ ਵੱਲੋਂ ਡਾ. ਪੀਕੇ ਅਗਰਵਾਲ ਵੱਲੋਂ ਇਕ ਕਨਾਲ ਸਕੂਲ ਦੀ ਜ਼ਮੀਨ ਟਰੱਸਟ ਨੂੰ ਮੰਦਿਰ ਅਤੇ ਸਕੂਲ ਪਾਠਸ਼ਾਲਾ ਦੇ ਲਈ ਦਾਨ ਦਿੱਤੀ ਹੈ, ਉਸ ਨੂੰ ਸਾਰੇ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਖਿੰਦੜੀ ਨੇ ਦੱਸਿਆ ਕਿ ਬਹੁਤ ਜਲਦ ਚੇਅਰਮੈਨ ਦੀ ਅਗਵਾਈ ਵਿਚ ਪਾਠਸ਼ਾਲਾ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਮੀਟਿੰਗ ਵਿਚ ਸੰਦੀਪ ਤਿਵਾੜੀ, ਮੁਨੀਸ਼ ਸ਼ਰਮਾ, ਸਾਹਿਲ ਗੁਪਤਾ ਐਡਵੋਕੇਟ, ਰਾਕੇਸ਼ ਪ੍ਰਭਾਕਰ, ਅਸ਼ੋਕ ਅਗਰਵਾਲ, ਅਮਿਤ ਖਿੰਦੜੀ, ਸਾਹਿਲ ਕਡਿਆਲ ਅਤੇ ਹੋਰ ਮੈਂਬਰ ਹਾਜ਼ਰ ਸਨ।